ਚੈਂਪੀਅਨਜ਼ ਟਰਾਫੀ: ਸ਼ੁਭਮਨ ਗਿੱਲ ਅਤੇ ਮੁਹੰਮਦ ਸ਼ਮੀ ਦੀ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਦੀ ਜਿੱਤ

ਚੈਂਪੀਅਨਜ਼ ਟਰਾਫੀ 2025 ਦੇ ਇੱਕ ਮਹੱਤਵਪੂਰਨ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਉਂਦੇ ਹੋਏ, ਟੂਰਨਾਮੈਂਟ ਵਿੱਚ ਆਪਣੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਨੇ 229 ਦੌੜਾਂ ਦਾ ਲਕਸ਼ ਚਾਰ ਵਿਕਟਾਂ ਦੇ ਨੁਕਸਾਨ ‘ਤੇ 46.3 ਓਵਰਾਂ ਵਿੱਚ ਪੂਰਾ ਕਰ ਲਿਆ।
ਭਾਰਤ ਦੀ ਜਿੱਤ ਦੇ ਨਾਇਕ ਸ਼ੁਭਮਨ ਗਿੱਲ ਅਤੇ ਮੁਹੰਮਦ ਸ਼ਮੀ ਰਹੇ। ਸ਼ੁਭਮਨ ਗਿੱਲ ਨੇ 101 ਦੌੜਾਂ ਦੀ ਨਾਬਾਦ ਸ਼ਾਨਦਾਰ ਪਾਰੀ ਖੇਡਦੇ ਹੋਏ ਟੀਮ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾਇਆ। ਉਸ ਨੇ 9 ਚੌਕੇ ਅਤੇ 2 ਛੱਕੇ ਲਗਾਏ। ਉਧਰ, ਕਪਤਾਨ ਰੋਹਿਤ ਸ਼ਰਮਾ ਨੇ ਵੀ 41 ਦੌੜਾਂ ਬਣਾਈਆਂ, ਜਦਕਿ ਕੇਐੱਲ ਰਾਹੁਲ 41 ਦੌੜਾਂ ਨਾਲ ਨਾਬਾਦ ਰਿਹਾ।
ਮੁਹੰਮਦ ਸ਼ਮੀ ਨੇ ਧਮਾਕੇਦਾਰ ਗੇਂਦਬਾਜ਼ੀ ਦਿਖਾਉਂਦੇ ਹੋਏ 5 ਵਿਕਟਾਂ ਹਾਸਲ ਕੀਤੀਆਂ ਅਤੇ ਬੰਗਲਾਦੇਸ਼ ਦੀ ਟੀਮ ਨੂੰ 49.4 ਓਵਰਾਂ ‘ਚ 228 ‘ਤੇ ਆਉਟ ਕਰ ਦਿੱਤਾ। ਹਰਿਸ਼ਤ ਰਾਣਾ ਨੇ 3 ਵਿਕਟਾਂ ਅਤੇ ਅਕਸ਼ਰ ਪਟੇਲ ਨੇ 2 ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਵੱਲੋਂ ਤੌਹੀਦ ਹਿਰਦੌਏ (100 ਦੌੜਾਂ) ਅਤੇ ਜਾਕਰ ਅਲੀ (68 ਦੌੜਾਂ) ਨੇ ਵਧੀਆ ਬੱਲੇਬਾਜ਼ੀ ਕੀਤੀ ਪਰ ਟੀਮ ਵੱਡਾ ਸਕੋਰ ਨਹੀਂ ਕਰ ਸਕੀ।
ਇਸ ਮੈਚ ਦੌਰਾਨ ਮੁਹੰਮਦ ਸ਼ਮੀ ਇੱਕ ਦਿਨਾ ਕ੍ਰਿਕਟ ‘ਚ 200 ਵਿਕਟਾਂ ਦਾ ਮੀਲ ਪੱਥਰ ਪੂਰਾ ਕਰਨ ਵਾਲਾ ਭਾਰਤ ਦਾ ਸਭ ਤੋਂ ਤੇਜ਼ ਗੇਂਦਬਾਜ਼ ਬਣ ਗਿਆ। ਉਸ ਨੇ 104 ਮੈਚਾਂ ਵਿੱਚ ਇਹ ਰਿਕਾਰਡ ਬਣਾਇਆ, ਜਿਸ ਨਾਲ ਉਸ ਨੇ ਅਜੀਤ ਅਗਰਕਰ (133 ਮੈਚਾਂ ‘ਚ 200 ਵਿਕਟਾਂ) ਦਾ ਪੁਰਾਣਾ ਰਿਕਾਰਡ ਤੋੜਿਆ। ਇਸ ਨਾਲ ਹੀ ਸ਼ਮੀ 50 ਓਵਰਾਂ ਦੇ ਆਈਸੀਸੀ ਟੂਰਨਾਮੈਂਟਾਂ (ਵਿਸ਼ਵ ਕੱਪ ਅਤੇ ਚੈਂਪੀਅਨਜ਼ ਟਰਾਫੀ) ਵਿੱਚ 60 ਵਿਕਟਾਂ ਹਾਸਲ ਕਰਕੇ ਭਾਰਤ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਗਿਆ।
ਭਾਰਤ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਪਾਕਿਸਤਾਨ ਨਾਲ ਹੋਵੇਗਾ, ਜੋ ਕਿ ਇੱਕ ਵੱਡਾ ਟਕਰਾਅ ਹੋਵੇਗਾ।
In the Champions Trophy 2025, India secured a strong victory against Bangladesh, winning by 6 wickets. Chasing a target of 229 runs, India reached 231 in 46.3 overs, showcasing a dominant performance.
The key players in India's win were Shubman Gill and Mohammad Shami. Shubman Gill scored a stunning unbeaten 101 runs, hitting 9 fours and 2 sixes. Captain Rohit Sharma contributed 41 runs, while KL Rahul remained unbeaten on 41.
Mohammad Shami’s exceptional bowling led India to restrict Bangladesh to just 228 runs in 49.4 overs. He took 5 wickets, while Harshit Rana bagged 3 and Axar Patel secured 2. For Bangladesh, Towhid Hridoy (100 runs) and Zakir Ali (68 runs) fought hard, but their team couldn’t post a bigger total.
During this match, Mohammad Shami set a record by becoming the fastest Indian bowler to take 200 wickets in One Day Internationals (ODIs). He achieved this milestone in just 104 matches, breaking the previous record held by Ajit Agarkar (133 matches for 200 wickets). Additionally, Shami became India’s highest wicket-taker in ICC 50-over tournaments (World Cup & Champions Trophy), surpassing Zaheer Khan’s 59 wickets with his 60th wicket.
India’s next match in the Champions Trophy 2025 will be a high-stakes game against Pakistan on Sunday. Stay tuned to Radio Haanji Australia’s number one radio station for the latest news in Punjabi.
What's Your Reaction?






