ਅਮਰੀਕਾ ਨੇ ਭਾਰਤ-ਪਾਕਿ ਪਰਮਾਣੂ ਤਣਾਅ ਨੂੰ ਟਾਲਿਆ – ਟਰੰਪ ਦਾ ਵੱਡਾ ਦਾਅਵਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਭਾਰਤ-ਪਾਕਿਸਤਾਨ ਵਿਚਾਲੇ ਪਰਮਾਣੂ ਜੰਗ ਨੂੰ ਰੋਕਣ ਲਈ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਜੇ ਅਮਰੀਕਾ ਨੇ ਹਸਤੱਖੇਪ ਨਾ ਕੀਤਾ ਹੁੰਦਾ, ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਸਕਦੀ ਸੀ।

May 13, 2025 - 18:40
 0  943  0

Share -

ਅਮਰੀਕਾ ਨੇ ਭਾਰਤ-ਪਾਕਿ ਪਰਮਾਣੂ ਤਣਾਅ ਨੂੰ ਟਾਲਿਆ – ਟਰੰਪ ਦਾ ਵੱਡਾ ਦਾਅਵਾ
ਅਮਰੀਕਾ ਨੇ ਭਾਰਤ-ਪਾਕਿ ਪਰਮਾਣੂ ਤਣਾਅ ਨੂੰ ਟਾਲਿਆ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਭਿਆਨਕ ਪਰਮਾਣੂ ਜੰਗ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ। ਟਰੰਪ ਨੇ ਕਿਹਾ ਕਿ ਜੇ ਅਮਰੀਕਾ ਨੇ ਹਸਤੱਖੇਪ ਨਾ ਕੀਤਾ ਹੋਂਦਾ ਤਾਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਅਜੇ ਵੀ ਬਰਕਰਾਰ ਰਹਿੰਦਾ।

ਉਨ੍ਹਾਂ ਕਿਹਾ ਕਿ ਅਮਰੀਕਾ ਨੇ ਦੋਵਾਂ ਦੇਸ਼ਾਂ ਨੂੰ ਖੁੱਲ੍ਹ ਕੇ ਸਮਝਾਇਆ ਕਿ ਜੇ ਜੰਗ ਜਾਰੀ ਰਹਿੰਦੀ ਹੈ, ਤਾਂ ਅਮਰੀਕਾ ਉਨ੍ਹਾਂ ਨਾਲ ਵਪਾਰ ਨਹੀਂ ਕਰੇਗਾ। ਇਹ ਟਰੰਪ ਦੀ ਵਪਾਰ-ਕੇਂਦਰਿਤ ਨੀਤੀ ਦਾ ਹਿੱਸਾ ਸੀ, ਜੋ ਉਨ੍ਹਾਂ ਨੇ ਦੋਵਾਂ ਦੇਸ਼ਾਂ ਨੂੰ ਬਲੈਕਮੇਲ ਕਰਨ ਲਈ ਵਰਤੀ। ਉਨ੍ਹਾਂ ਕਿਹਾ, ‘ਅਸੀਂ ਜੰਗ ਰੋਕੀ ਹੈ ਅਤੇ ਇਹ ਅਸੀਂ ਵਪਾਰ ਰੋਕ ਕੇ ਕੀਤਾ। ਦੋਵਾਂ ਦੇਸ਼ਾਂ ਕੋਲ ਬਹੁਤ ਸਾਰੇ ਪਰਮਾਣੂ ਹਥਿਆਰ ਹਨ। ਜੇ ਇਹ ਜੰਗ ਹੁੰਦੀ, ਤਾਂ ਇਹ ਇਕ ਮਹਾਂਵਿਨਾਸਕ ਹੋ ਸਕਦੀ ਸੀ।’

ਟਰੰਪ ਨੇ ਇਸ ਫੈਸਲੇ ਵਿਚ ਉਪ ਰਾਸ਼ਟਰਪਤੀ ਜੇਡੀ ਵੈਂਸ ਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੀ ਭੂਮਿਕਾ ਦੀ ਵੀ ਸਲਾਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੂਟਨੀਤਕ ਹੰਬਲਾਵਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਾਤਾਵਰਣ ਨੂੰ ਠੰਢਾ ਕਰਨ ਵਿੱਚ ਸਹਾਇਤਾ ਕੀਤੀ।

ਇਸ ਦੇ ਨਾਲ ਹੀ, ਟਰੰਪ ਨੇ ਅਗਲੇ ਹਫ਼ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਦੇ ਸੰਕੇਤ ਦਿੱਤੇ। ਉਨ੍ਹਾਂ ਕਿਹਾ, ‘ਭਾਰਤ ਨਾਲ ਗੱਲਬਾਤ ਜਾਰੀ ਹੈ ਅਤੇ ਪਾਕਿਸਤਾਨ ਨਾਲ ਵੀ ਅਸੀਂ ਜਲਦੀ ਹੀ ਗੱਲਬਾਤ ਕਰਾਂਗੇ। ਇਸ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘਟਾਉਣਾ ਹੈ।’

US President Donald Trump today reiterated that his administration played a crucial role in averting a potential nuclear conflict between India and Pakistan. Speaking to reporters at the White House, Trump claimed that the US intervention prevented a major escalation between the two nuclear-armed nations.

Trump stated that the US warned both countries that if the conflict continued, America would halt trade with them. This move was part of Trump's trade-centric strategy to pressure both nations into a ceasefire. He said, ‘We stopped the war, and we did it by stopping trade. Both nations have numerous nuclear weapons, and if this conflict had escalated, it could have been catastrophic.’

He credited Vice President JD Vance and Secretary of State Marco Rubio for their diplomatic efforts in de-escalating tensions between the two countries. Trump added that he is scheduled to speak with Pakistan’s Prime Minister next week, with ongoing talks with India aimed at maintaining regional stability.

What's Your Reaction?

like

dislike

love

funny

angry

sad

wow