
Sikh Student Suspended from Sydney School, Raising Religious Freedom Concerns
Host:-

In this episode of Haanji Melbourne, hosts Ranjodh Singh and Preetinder Grewal discuss a growing concern within the Sikh community in Australia—the right to wear religious symbols in schools. The most recent incident in Marsden Park, Sydney, concerns a Year 10 Sikh student who was suspended from Australian Christian College for wearing a Kadha (iron bangle), a sacred article of faith in Sikhism. Tune in to this episode of Haanji Melbourne as we discuss the legal, cultural, and social dimensions of this issue.....
This incident is part of a broader challenge faced by Sikh students in some of the Christian and Catholic schools across Australia, where religious symbols like the Kadha (iron bangle) and kirpan (ceremonial dagger) have been restricted under school policies.
The international advocacy group UNITED SIKHS has now stepped in, preparing to take legal action against what the student’s family is calling discriminatory policies.
The Director of UNITED SIKHS Australia, Gurvinder Singh, has shared some critical information exchanged between the student, her parents and the school principal, revealing the conflicting perspectives: while the family views the suspension as 'religious discrimination', the school insists it is enforcing its 'uniform policy' of not permitting the jewellery items.
Joining the discussion, Gurvinder Singh provides further insights, along with testimonies from other Australian Sikh families who have faced similar challenges in the past.
Tune in to this episode of Haanji Melbourne as we discuss the legal, cultural, and social dimensions of this issue.
ਹਾਂਜੀ ਮੈਲਬੌਰਨ ਦੇ ਇਸ ਹਿੱਸੇ ਤਹਿਤ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਸਿੱਖ ਭਾਈਚਾਰੇ ਦੇ ਇੱਕ ਅਹਿਮ ਮਸਲੇ 'ਤੇ ਵਿਚਾਰ-ਚਰਚਾ ਕਰ ਰਹੇ ਹਨ। ਦੱਸਣਯੋਗ ਹੈ ਕਿ ਸਿੱਖ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੇ ਕਈ ਕ੍ਰਿਸ਼ਚਨ ਅਤੇ ਕੈਥੋਲਿਕ ਸਕੂਲ਼ਾਂ ਵਿੱਚ ਧਾਰਮਿਕ ਚਿੰਨਾਂ ਜਿਵੇਂ ਕਿ ਕੜ੍ਹਾ ਜਾਂ ਕਿਰਪਾਨ ਪਹਿਨਣ ਕਰਕੇ ਸਮੱਸਿਆ ਆ ਰਹੀ ਹੈ।
ਤਾਜਾ ਮਾਮਲਾ ਸਿਡਨੀ ਦੇ ਮਾਰਸਡਨ ਪਾਰਕ ਵਿਚਲੇ ਇੱਕ ਈਸਾਈ ਸਕੂਲ ਦਾ ਹੈ ਜਿਥੇ 10ਵੀਂ ਜਮਾਤ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਨੂੰ ਕੜ੍ਹੇ ਦੀ ਵਜਾਹ ਕਰਕੇ ਸਕੂਲ ਤੋਂ ਸਸਪੇਂਡ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਸਿੱਖ ਸੰਸਥਾ ਯੂਨਾਇਟੇਡ ਸਿੱਖਸ ਹੁਣ ਇਸ ਕੇਸ ਦੀ ਕਾਨੂੰਨੀ ਪੈਰਵੀ ਕਰਨ ਲਈ ਤਿਆਰੀ ਖਿੱਚ ਰਹੀ ਹੈ।
ਉਨ੍ਹਾਂ ਦੇ ਆਸਟ੍ਰੇਲੀਅਨ ਚੈਪਟਰ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਇਸ ਸਿਲਸਿਲੇ ਵਿੱਚ ਮਾਪਿਆਂ ਅਤੇ ਸਕੂਲ ਵਿਚਾਲੇ ਹੋਈਆਂ 'ਈਮੇਲਜ਼' ਰੇਡੀਓ ਹਾਂਜੀ ਨੂੰ ਸਪੁਰਦ ਕੀਤੀਆਂ ਹਨ ਜਿਸ ਤੋਂ ਪਤਾ ਚਲਦਾ ਹੈ ਕਿ ਪੀੜ੍ਹਤ ਸਿੱਖ ਪਰਿਵਾਰ ਇਸਨੂੰ 'ਭੇਦਭਾਵ' ਵਾਲੀ ਨੀਤੀ ਗਰਦਾਨ ਰਿਹਾ ਹੈ ਜਦਕਿ ਸਕੂਲ ਪ੍ਰਿੰਸੀਪਲ ਮੁਤਾਬਿਕ ਉਨ੍ਹਾਂ ਇਹ ਫੈਸਲਾ ਆਪਣੀ ਸਕੂਲ ਦੀ 'ਵਰਦੀ ਪਾਲਿਸੀ' ਤਹਿਤ ਲਿਆ ਹੈ।
ਹਾਂਜੀ ਮੈਲਬੌਰਨ ਦੇ ਇਸ ਐਪੀਸੋਡ ਵਿੱਚ ਗੁਰਵਿੰਦਰ ਸਿੰਘ ਨੇ ਜਿਥੇ ਕੇਸ ਸਬੰਧੀ ਹੋਰ ਜਾਣਕਾਰੀ ਪ੍ਰਦਾਨ ਕੀਤੀ ਉਥੇ ਹੋਰ ਕਈ ਆਸਟ੍ਰੇਲੀਆਈ ਸਿੱਖ ਪਰਿਵਾਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੀ ਜੋ ਪਹਿਲਾਂ ਵੀ ਇਸੇ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਚੁੱਕੇ ਹਨ। ਹੋਰ ਜਾਣਕਾਰੀ ਲਈ ਇਹ ਪੋਡਕਾਸਟ ਸੁਣੋ...
What's Your Reaction?






