ਯੂਏਈ ਵਿੱਚ ਲਾਪਤਾ ਇਜ਼ਰਾਇਲੀ ਧਰਮ ਗੁਰੂ ਦੀ ਹੱਤਿਆ ਦਾ ਖੁਲਾਸਾ
ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਵਚਨ ਦਿੱਤਾ ਹੈ ਕਿ ਇਸ ਹੱਤਿਆ ਦੇ ਜ਼ਿੰਮੇਵਾਰਾਂ ਨੂੰ ਕਾਨੂੰਨ ਦੇ ਅਗੇ ਲਿਆਉਣ ਲਈ ਜ਼ੋਰ ਲਗਾਇਆ ਜਾਵੇਗਾ। ਲਾਪਤਾ ਧਰਮ ਗੁਰੂ, ਜ਼ਵੀ ਕੋਗਾਨ, ਜੋ ਦੁਬਈ ’ਚ ਇਕ ਦੁਕਾਨ ਦੇ ਮਾਲਕ ਸਨ
ਇਜ਼ਰਾਇਲ ਨੇ ਐਤਵਾਰ ਨੂੰ ਦੱਸਿਆ ਕਿ ਯੂਏਈ ਵਿੱਚ ਲਾਪਤਾ ਹੋਏ ਇਕ ਇਜ਼ਰਾਇਲੀ-ਮੌਲਡੋਵੀ ਧਰਮ ਗੁਰੂ ਦੀ ਹੱਤਿਆ ਕੀਤੀ ਗਈ ਹੈ। ਉਨ੍ਹਾਂ ਦੀ ਲਾਸ਼ ਵੀ ਬਰਾਮਦ ਹੋ ਗਈ ਹੈ। ਇਸ ਘਟਨਾ ਨੂੰ ਇਜ਼ਰਾਇਲ ਨੇ ਇੱਕ ਯਹੂਦੀ ਵਿਰੋਧੀ ਅਪਰਾਧ ਦੱਸਿਆ ਹੈ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਵਚਨ ਦਿੱਤਾ ਹੈ ਕਿ ਇਸ ਹੱਤਿਆ ਦੇ ਜ਼ਿੰਮੇਵਾਰਾਂ ਨੂੰ ਕਾਨੂੰਨ ਦੇ ਅਗੇ ਲਿਆਉਣ ਲਈ ਜ਼ੋਰ ਲਗਾਇਆ ਜਾਵੇਗਾ। ਲਾਪਤਾ ਧਰਮ ਗੁਰੂ, ਜ਼ਵੀ ਕੋਗਾਨ, ਜੋ ਦੁਬਈ ’ਚ ਇਕ ਦੁਕਾਨ ਦੇ ਮਾਲਕ ਸਨ, ਪਿਛਲੇ ਵੀਰਵਾਰ ਤੋਂ ਲਾਪਤਾ ਸਨ। ਇਹ ਹਾਦਸਾ 2020 ਦੇ ਅਬਰਾਹਮ ਸਮਝੌਤਿਆਂ ਤੋਂ ਬਾਅਦ ਦਾ ਹੈ, ਜਦੋਂ ਇਜ਼ਰਾਇਲ ਅਤੇ ਯੂਏਈ ਦੇ ਰਿਸ਼ਤੇ ਆਧਿਕਾਰਿਕ ਤੌਰ ’ਤੇ ਸੁਧਰੇ।
ਕੋਗਾਨ ਦੀ ਪਤਨੀ ਰਿਵਕੀ, ਜੋ ਅਮਰੀਕੀ ਨਾਗਰਿਕ ਹੈ, ਉਨ੍ਹਾਂ ਨਾਲ ਯੂਏਈ ਵਿੱਚ ਰਹਿੰਦੀ ਸੀ। ਉਹ ਮੁੰਬਈ ਦੇ 2008 ਦੇ ਹਮਲਿਆਂ ’ਚ ਮਾਰੇ ਗਏ ਧਰਮ ਗੁਰੂ ਗੈਵਰੀਅਲ ਹੌਲਟਜ਼ਬਰਗ ਦੀ ਭਾਣਜੀ ਹੈ। ਯੂਏਈ ਸਰਕਾਰ ਵੱਲੋਂ ਇਸ ਵਾਰਦਾਤ ’ਤੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਗਈ।