ਮਾਂ ਦੀ ਚਿਤਾ - Maa Di Chita - Gurnoor Singh
Tune in to Kitaab Kahani for your daily dose of narrative brilliance, where stories are woven with precision to spark imagination and curiosity.

ਜਦੋਂ ਮਾਂ ਦੀ ਰੁਖ਼ਸਤੀ 'ਤੇ'' ਚਿਤਾ ਨੂੰ ਅੱਗ ਲਾ ਰਿਹਾ ਸਾਂ;
ਤਾਂ ਆਪਣਾ ਵੀ ਕੱਢ ਕੇ ਦਿਲ' ਚਰਨਾਂ 'ਚ' ਜਲਾ ਰਿਹਾ ਸਾਂ,
ਸਾਰੇ ਰਹੇ ਸਨ ਦੇਖ' ਮੇਰੇ ਉਸ ਅਜੀਬ ਜਿਹੇ ਵਿਵਹਾਰ 'ਤੇ';
ਕਿ ਰੋਇਆ ਨਹੀਂ ਸੀ' ਆਪਣੀ ਮਾਂ ਨੂੰ ਮਜ਼ਬੂਤ ਦਿਖਾ ਰਿਹਾ ਸਾਂ,
ਸੋਚਦੇ ਸੀ ਸਭ ਹੁਣ ਕੀ ਹੋਵੇਗਾ' ਮੁੰਡਾ ਬਾਅਦ ਵਿੱਚ ਰੋਵੇਗਾ;
ਪਰ ਨਹੀਂ' ਚਲੋ ਝੂਠ ਹੀ ਸਹੀ' ਮੁੱਖ 'ਤੇ' ਹਾਸੇ ਸਜਾ ਰਿਹਾ ਸਾਂ,
ਮੈਂ ਭੁੱਲਿਆ ਨਹੀਂ' ਅੱਜ ਤੱਕ ਕੁੱਝ ਵੀ' ਜੋ ਸਭ ਹੰਢਾਇਆ ਸੀ;
ਮਾਂ ਤੋਂ ਮਿਲੀ ਦਲੇਰੀ ਨੂੰ' ਸੀਨੇ 'ਚ' ਵਸਾ ਕੇ ਅਪਣਾ ਰਿਹਾ ਸਾਂ,
ਅਕਸਰ ਤਨਹਾਈ ਵਿੱਚ' ਕੁੱਝ ਨਾ ਕੁੱਝ ਲਿਖ ਦਿੰਦਾ ਹਾਂ ਮੈਂ;
ਕੋਣ ਸੁਣੇ 'ਤੇ' ਕੋਣ ਦੱਸੇ ਕਿੰਨਾ' ਮੈਂ ਖ਼ੁਦ ਨੂੰ ਅਜ਼ਮਾ ਰਿਹਾ ਸਾਂ,
ਚਾਹੁੰਦੇ ਹੋ ਜਾਣਨਾ ਤੁਸੀਂ' ਗੁਰਨੂਰ ਬਾਬਤ 'ਤੇ' ਨੂਰ ਬਾਰੇ;
ਦੋਵੇਂ ਹੀ ਗਏ ਨੇ ਵਿੱਛੜ' ਇੱਕ ਦੂਜੇ ਤੋਂ' ਸੁਣਾ ਰਿਹਾ ਸਾਂ,
ਹੁਣ ਤਾਂ ਪਤਾ ਨਹੀਂ ਮੈਨੂੰ ਕੁੱਝ' ਲਿਖ ਵੀ ਪਾਵਾਂਗਾ ਅੱਗੇ ਜਾਂ ਨਹੀਂ;
ਪਰ ਓਦੋਂ ਤਾਂ ਮਜ਼ਬੂਰਨ ਆਪਣੀ' ਰੂਹ ਤੋਂ ਲਿਖਵਾ ਰਿਹਾ ਸਾਂ,
ਮੇਰੇ ਲਫ਼ਜ਼ਾਂ ਦੀ ਗਹਿਰਾਈ ਨੂੰ' ਮਾਪਣਾ ਮਨਫ਼ੀ ਦੇ ਬਰਾਬਰ;
ਉਂਝ ਤਾਂ ਮੈਂ ਕਲਮ ਦੇ ਨਾਲ ਹੀ ਸਾਰੇ' ਮਾਪਦੰਡ ਦਰਸਾ ਰਿਹਾ ਸਾਂ,
ਗੁੱਸਾ ਛੱਡ' ਗਿਲਾ ਛੱਡ' ਰੁੱਸਣਾ ਛੱਡ' ਮੈਂ ਤਾਂ ਜੀਣਾ ਛੱਡਤਾ;
ਸਿਰਫ਼ ਇੱਕ ਸ਼ਖਸ ਲਈ' ਜ਼ਿੰਦਗੀ ਦੀ ਡੰਗੋਰੀ ਉਠਾ ਰਿਹਾ ਸਾਂ,
ਵਰਕੇ ਆਪਣੇ ਦਿਲ-ਓ-ਦਿਮਾਗ਼ ਦੇ' ਗੁਰਨੂਰ ਕਰਦਾ ਏ ਕਾਲੇ;
ਮੇਰਾ ਵਿਚਾਰੇ ਦਾ ਕਸੂਰ ਹੀ ਕੀ ਏ' ਮੈਂ ਤਾਂ ਸਿਰਫ਼ ਗਾ ਰਿਹਾ ਸਾਂ,
ਚਲੋ ਕੋਈ ਗੱਲ ਨਹੀਂ ਸਭ ਠੀਕ ਹੈ' ਹੱਕ ਵਿੱਚ ਹੈ' ਚੰਗਾ ਹੈ;
ਮੈਂ ਬਸ ਅਹਿਸਾਸ ਦੇ' ਇੱਕ ਸਿਰਲੇਖ ਨੂੰ ਦੇਖ' ਦਿਖਾ ਰਿਹਾ ਸਾਂ।
Gurnoor Singh.
ਗੁਰਨੂਰ ਸਿੰਘ।
गुरनूर सिंह।
گورنور سنگھ۔
What's Your Reaction?






