Harminder Boparai: An Award-winning sculptor
ਹਰਮਿੰਦਰ ਬੋਪਾਰਾਏ - ਅਣਦਿਸਦੇ 'ਚੋ ਦਿਸਦਾ ਘੜਨ ਵਾਲਾ ਅਵਾਰਡ ਜੇਤੂ ਸ਼ਿਲਪਕਾਰ ਅਮਰੀਕਾ ਦਾ ਵਸਨੀਕ ਹਰਮਿੰਦਰ ਸਿੰਘ ਬੋਪਾਰਾਏ ਹਾਲ ਹੀ ਵਿੱਚ ਆਸਟ੍ਰੇਲੀਆ ਆਇਆ ਹੋਇਆ ਸੀ ਜਿਸ ਦੌਰਾਨ ਉਹ ਰੇਡੀਓ ਹਾਂਜੀ ਦੇ ਮੈਲਬੌਰਨ ਸਟੂਡੀਓ ਵੀ ਉਚੇਚੇ ਤੌਰ ਉੱਤੇ ਪਹੁੰਚਿਆ। ਇਸ ਵਾਰ ਦੇ ਆਸਟ੍ਰੇਲੀਆ ਦੌਰੇ ਦਾ ਮੁਖ ਉਦੇਸ਼ 1968 ਵਿਚ ਵੂਲਗੁਲਗਾ ਵਿਚ ਬਣੇ ਆਸਟ੍ਰੇਲੀਆ ਦੇ ਪਹਿਲੇ ਗੁਰੂਘਰ ਜਿਸਨੂੰ ਰਾਜ ਸਰਕਾਰ ਵੱਲੋਂ ਵਿਰਾਸਤੀ ਦਰਜਾ ਮਿਲਿਆ ਹੋਇਆ ਹੈ, ਵਿੱਚ ਗੁਰਮੁਖੀ ਦੀ ਸਟੀਲ ਦੀ ਫੱਟੀ ਤੇ ਗਾਗਰ ਵਾਲੇ ਆਰਟ ਵਰਕ ਨੂੰ ਸਥਾਪਿਤ ਕਰਨਾ ਸੀ। ਬੋਪਾਰਾਏ ਬੇਕਾਰ ਹੋਈਆਂ ਧਾਤਾਂ (ਸਕਰੈਪ ਮੈਟਲ) ਸਮੇਤ ਹੋਰ ਕਈ ਮਾਧਿਅਮ ਵਰਤਦਿਆਂ ਆਪਣੀ ਕਲਾ ਦੇ ਵਿਲੱਖਣ ਪ੍ਰਦਰਸ਼ਨ ਲਈ ਜਾਣਿਆ ਜਾਂਦਾ ਹੈ। ਰੇਡੀਓ ਹਾਂਜੀ ਨਾਲ ਮੁਲਾਕਾਤ ਦੌਰਾਨ ਉਸਨੇ ਦੱਸਿਆ ਕਿ ਉਸਦੀ ਕਲਾ ਪ੍ਰਤੀ ਇਹ ਸੋਚ ਉਸਦੇ ਪੇਂਡੂ ਪਿਛੋਕੜ ਅਤੇ ਪੰਜਾਬ ਦੀ ਰਹਿਤਲ ਨਾਲ ਜੁੜ੍ਹੀ ਹੋਈ ਹੈ। ਇਸ ਦੌਰਾਨ ਉਸਨੇ ਆਪਣੇ ਆਸਟ੍ਰੇਲੀਅਨ ਦੌਰੇ ਅਤੇ ਕਲਾਕ੍ਰਿਤੀਆਂ ਬਣਾਉਣ ਲਈ ਸਹਿਯੋਗ ਦੇਣ ਲਈ ਸ਼ੇਪਰਟਨ ਦੇ ਵਸਨੀਕ ਸਰਮੁਹੱਬਤ ਸਿੰਘ ਰੰਧਾਵਾ, ਅਜੀਤਪਾਲ ਸਿੰਘ ਬੁੱਟਰ, ਸੁਖਦੀਪ ਮਿੱਠਾ, ਗਗਨ ਹੰਸ, ਤੇ ਅਮਨਦੀਪ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕੀਤਾ। ਲੁਧਿਆਣਾ ਦੇ ਘੁਡਾਣੀ ਕਲਾਂ ਵਿੱਚ ਜੰਮਿਆ-ਪਲਿਆ ਇਹ ਸ਼ਿਲਪਕਾਰ ਅੱਜਕੱਲ ਅਮਰੀਕਾ ਦਾ ਵਸਨੀਕ ਹੈ, ਤੇ ਓਥੇ ਰਹਿੰਦਿਆਂ ਵੀ ਕਲਾ ਖੇਤਰ ਦੇ ਅਨੇਕਾਂ ਇਨਾਮ ਜਿੱਤ ਚੁੱਕਿਆ ਹੈ। ਹੋਰ ਵੇਰਵੇ ਲਈ ਸਾਡੀ ਪੂਰੀ ਇੰਟਰਵਿਊ ਜ਼ਰੂਰ ਸੁਨਣਾ https://youtu.be/I7k8l420n1Q?si=mtLkhzXl93ilwTqg