ਖਾਲਸਾ ਸਾਜਨਾ ਦਿਹਾੜਾ ਅਤੇ ਵੈਸਾਖੀ 2025
ਆਸਟ੍ਰੇਲੀਆ ਦੇ ਕਈ ਸ਼ਹਿਰਾਂ ਵਿਚਲੇ ਗੁਰਦਵਾਰਾ ਸਾਹਿਬ ਵਿੱਚ ਖਾਲਸਾ ਸਾਜਨਾ ਦਿਹਾੜਾ ਅਤੇ ਵੈਸਾਖੀ ਦੇ ਮੱਦੇਨਜ਼ਰ ਕੱਲ੍ਹ ਵਿਸ਼ੇਸ਼ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਆਯੋਜਿਤ ਕੀਤੇ ਗਏ। ਇਸ ਦੌਰਾਨ ਮੈਲਬੌਰਨ ਦੇ ਕਰੇਗੀਬਰਨ ਸਥਿਤ ਗੁਰਦਵਾਰਾ ਸਾਹਿਬ ਵਿੱਚ 551 ਪੌਂਡ ਦਾ ਵਿਸ਼ਾਲ ਕੇਕ ਵੀ ਕੱਟਿਆ ਗਿਆ। ਪੰਜਾਬ ਵਿੱਚ ਵੈਸਾਖ ਦੇ ਮਹੀਨੇ ਪੱਕੀਆਂ ਫ਼ਸਲਾਂ ਦੇ ਦ੍ਰਿਸ਼ ਨੂੰ ਰੂਪਮਾਨ ਕਰਦੇ ਹੋਏ ਇਸ ਕੇਕ ਨੂੰ ਲਵਲੀ ਕੇਕਸ ਵੱਲੋਂ ਭੇਟਾ ਕੀਤਾ ਗਿਆ ਸੀ। ਸਮੂਹ ਸੰਗਤ ਖ਼ਾਸਕਰ ਬੱਚਿਆਂ ਅਤੇ ਗੁਰਦਵਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਸ ਪਿਆਰ ਭਰੇ ਉਪਰਾਲੇ ਦੀ ਕਾਫੀ ਸਿਫਤ ਕੀਤੀ ਗਈ। ਨਗਰ ਕੀਰਤਨ ਅਤੇ ਵਿਸ਼ੇਸ਼ ਸਮਾਗਮਾਂ ਦੀਆਂ ਦੂਜੀਆਂ ਤਸਵੀਰਾਂ ਮੈਲਬੌਰਨ ਦੇ ਗੁਰਦਵਾਰਾ ਸ੍ਰੀ ਗੁਰੂ ਨਾਨਕ ਦਰਬਾਰ (ਔਫ਼ੀਸਰ) ਅਤੇ ਨਾਨਕਸਰ ਠਾਠ (ਲਿਨਬਰੁਕ) ਦੀਆਂ ਹਨ।