ਬੇਅਦਬੀ ਦੀ ਘਟਨਾ ਬਾਰੇ ਰੋਸ ਪ੍ਰਗਟਾਉਣ ਲਈ 10 ਸਤੰਬਰ 2024 ਨੂੰ ਮੈਲਬੌਰਨ ਵਿਚ ਇੱਕ ਸ਼ਾਂਤਮਈ "ਰੋਸ ਮਾਰਚ"
ਸਿੱਖ ਭਾਈਚਾਰੇ ਵੱਲੋਂ ਪਰਥ ਵਿੱਚ ਹੋਈ ਬੇਅਦਬੀ ਦੀ ਘਟਨਾ ਬਾਰੇ ਰੋਸ ਪ੍ਰਗਟਾਉਣ ਲਈ 10 ਸਤੰਬਰ 2024 ਨੂੰ ਮੈਲਬੌਰਨ ਵਿਚ ਇੱਕ ਸ਼ਾਂਤਮਈ "ਰੋਸ ਮਾਰਚ" ਕੱਢਿਆ ਗਿਆ। ਇਹ ਮਾਰਚ, ਫੈਡਰੇਸ਼ਨ ਸਕੁਏਅਰ, ਮੈਲਬੌਰਨ ਤੋਂ ਸ਼ੁਰੂ ਹੁੰਦਿਆਂ ਵਿਕਟੋਰੀਆ ਦੀ ਸਟੇਟ ਲਾਇਬ੍ਰੇਰੀ ਤੱਕ ਗਿਆ। ਇਸ ਦੌਰਾਨ ਪੁਲਿਸ ਅਤੇ ਪ੍ਰਸ਼ਾਸ਼ਨ ਤੋਂ ਇਸ ਸਿਲਸਿਲੇ ਵਿੱਚ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈl