ਰੂਹ ਪੰਜਾਬ ਦੀ ਨਿਊਜ਼ੀਲੈਂਡ ਨੇ ਕਰਵਾਇਆ ਦੂਸਰਾ ਪੰਜਾਬੀ ਲੋਕ ਨਾਚ ਮੇਲਾ
ਪਿਛਲੇ ਦਿਨੀਂ ਰੂਹ ਪੰਜਾਬ ਦੀ ਨਿਊਜ਼ੀਲੈਂਡ ਵੱਲੋਂ ਕਰਵਾਇਆ ਦੂਸਰਾ ਪੰਜਾਬੀ ਲੋਕ ਨਾਚ ਮੇਲਾ ਜਿਸ ਵਿੱਚ ਗਿੱਧੇ, ਭੰਗੜੇ ਤੋਂ ਬਿਨਾ ਸੰਮੀ, ਕੁੜੀਆਂ ਦੀ ਲੁੱਡੀ, ਮੁੰਡਿਆਂ ਦੀ ਲੁੱਡੀ, ਮਲਵਈ ਗਿੱਧਾ, ਝੂਮਰ, ਫੋਕ ਔਰਕੈਸਟਰਾ ਤੇ ਲੋਕ ਗੀਤਾਂ ਦੀ ਪੇਸ਼ਕਾਰੀ ਲਾਈਵ ਸਾਜ਼ਾਂ ਨਾਲ ਕੀਤੀ ਗਈ ਜੋ ਕਿ ਨਿਊਜ਼ੀਲੈਂਡ ਦੀ ਧਰਤੀ ਤੇ ਪਹਿਲੀ ਵਾਰ ਦੇਖਣ ਨੂੰ ਮਿਲੇ । ਇਸ ਲੋਕ ਨਾਚ ਮੇਲੇ ਵਿੱਚ ਨਿਊਜ਼ੀਲੈਂਡ ਤੋਂ ਤਿੰਨ ਹੋਰ ਟੀਮਾਂ ਤੋਂ ਬਿਨਾ ਆਸਟ੍ਰੇਲੀਆ ਦੇ ਮੈਲਬੋਰਨ ਤੋਂ ਫੋਕ ਲਵਰਸ ਸੁਖਜਿੰਦਰ ਲਾਡੀ ਦੀ ਟੀਮ ਨੇ ਫੋਕ ਔਰਕੈਸਟਰਾ, ਲੋਕ ਗੀਤ ਤੇ ਮਲਵਈ ਗਿੱਧੇ ਵਿੱਚ ਹਾਜ਼ਰੀ ਲਵਾਈ। ਦੂਸਰੇ ਪੰਜਾਬੀ ਲੋਕ ਨਾਚ ਮੇਲੇ ਵਿੱਚ ਪੰਜਾਬ ਤੋਂ ਉਚੇਚੇ ਤੌਰ ਤੇ ਖ਼ਾਸ ਮਹਿਮਾਨ ਵੱਜੋਂ ਪਹੁੰਚੇ ਅਮਰਿੰਦਰ ਸੰਧੂ ਅਬੋਹਰ ਤੇ ਗੁਰਦਰਸ਼ਨ ਸਿੰਘ ਟੋਨੀ ਪਟਿਆਲਾ। ਇਸ ਮੇਲੇ ਵਿੱਚ ਖ਼ਾਸ ਗੱਲ ਇਹ ਰਹੀ ਕਿ ਸਾਰੇ ਹੀ ਲੋਕ ਨਾਚ ਤੇ ਲੋਕ ਗੀਤ ਜੋ ਬੱਚਿਆਂ ਤੇ ਸੀਨੀਅਰ ਟੀਮਾਂ ਵੱਲੋਂ ਪੇਸ਼ ਕੀਤੇ ਗਏ ਉਹ ਲਾਈਵ ਸਾਜ਼ਾਂ ਨਾਲ ਜਿਸ ਵਿੱਚ ਢੋਲੀ ਉਸਤਾਦ ਰਾਜੂ ਤਲਾਨੀਆ, ਬੋਲੀਆਂ ਲਈ ਗੁਰਪ੍ਰੀਤ ਗੁਨੀ ਜੋ ਪੰਜਾਬ ਤੋਂ ਉਚੇਚੇ ਤੌਰ ਤੇ ਬੁਲਾਏ ਗਏ, ਬੁਗਚੂ ਤੇ ਮਨਕਰਨ ਤੇ ਅਲਗੋਜ਼ੇ, ਫਲੂਟ, ਸਰੰਗੀ ਲਈ ਸੁਖਜਿੰਦਰ ਸਿੰਘ ਲਾਡੀ ਮੈਲਬੋਰਨ ਨੇ ਸਾਥ ਦਿੱਤਾ । If you want to share any community profile, event or news, please feel free to send all the information (including photos) at info@haanji.com.au