ਚੱਲ ਵੇ ਸੱਜਣਾ - Punjabi Kavita - Ramandeep Sandhu

Tune in to Kitaab Kahani for your daily dose of narrative brilliance, where stories are woven with precision to spark imagination and curiosity.

May 22, 2025 - 22:36
 0  1.6k  0

Share -

ਚੱਲ ਵੇ ਸੱਜਣਾ - Punjabi Kavita - Ramandeep Sandhu
ਚੱਲ ਵੇ ਸੱਜਣਾ - Punjabi Kavita

ਉੱਠ ਮੇਰੇ ਨਾਲ ਚੱਲ ਵੇ ਸਜਣਾ

ਅੱਜ ਮੁਕਾਈਏ ਗੱਲ ਵੇ ਸੱਜਣਾ 


ਰੋਜ ਰੋਜ ਦੇ ਰੋਸਿਆ ਦਾ 

ਮਿਹਣੇ ਕੋਸਿਆਂ ਕੋਸਿਆਂ ਦਾ

ਕੱਢ ਲਈਏ ਕੋਈ ਹੱਲ ਵੇ ਸੱਜਣਾ 

ਉੱਠ ਮੇਰੇ ਨਾਲ ਚੱਲ ਵੇ ਸਜਣਾ

ਅੱਜ ਮੁਕਾਈਏ ਗੱਲ ਵੇ ਸੱਜਣਾ..


ਜਿੱਥੇ ਚੜ੍ਹਦਾ ਸੂਰਜ ਗਵਾਹ ਹੋਵੇ

ਚੁੱਪ ਚਾਪ ਜਿਆ ਸੁਣਦਾ ਰਾਹ ਹੋਵੇ

ਕੋਈ ਨਹਿਰ ਕਿਨਾਰਾ ਲੱਭ ਲੈੰਦੇ ਆ

ਭਰੇ ਹੁੰਗਾਰਾ ਛੱਲ ਵੇ ਸੱਜਣਾ..

ਉੱਠ ਮੇਰੇ ਨਾਲ ਚੱਲ ਵੇ ਸਜਣਾ

ਅੱਜ ਮੁਕਾਈਏ ਗੱਲ ਵੇ ਸੱਜਣਾ 


ਕਿਤੇ ਦੋਵੇਂ ਬਹਿ ਕੇ ਚਾਹ ਪੀਂਦੇ ਆ

ਓੁਧੜੇ ਪਾਟੇ ਫੇਰ ਸੀਂਦੇ ਆ

ਬਿਨ ਇਜ਼ਹਾਰ ਮੁਹੱਬਤੀ ਬੂਟੇ 

ਦਿੰਦੇ ਨਹੀਂਓ ਫਲ ਵੇ ਸੱਜਣਾ 

ਉੱਠ ਮੇਰੇ ਨਾਲ ਚੱਲ ਵੇ ਸਜਣਾ

ਅੱਜ ਮੁਕਾਈਏ ਗੱਲ ਵੇ ਸੱਜਣਾ


ਤੇਰੀ ਸਾੜੇ ਸੰਧੂਆ ਚੁੱਪ ਵੇ ਚੰਦਰੀ

ਜਿਓਂ ਥਲਾਂ ਦੀ ਧੁੱਪ ਵੇ ਚੰਦਰੀ

ਆ ਸਬਰ ਮੇਰੇ ਦੀ ਬਹਿਜਾ ਛਾਵੇਂ

ਦਿਲ ਦਾ ਕੋਨਾਂ ਮੱਲ ਵੇ ਸੱਜਣਾ

ਉੱਠ ਮੇਰੇ ਨਾਲ ਚੱਲ ਵੇ ਸਜਣਾ

ਅੱਜ ਮੁਕਾਈਏ ਗੱਲ ਵੇ ਸੱਜਣਾ


ਇਸ ਜਿੰਦਗੀ ਦਾ ਛੋਟਾ ਘੇਰਾ

ਦੋ ਹੀ ਸਾਹ ਤੇਰਾ ਇੱਕ ਮੇਰਾ

ਹੱਥ ਫੜਕੇ ਚਾਅ ਲੈ ਆਓੰਦੇ ਆਂ

ਸਾਨੂੰ ਕਿਹੜਾ ਨੀ ਵੱਲ ਵੇ ਸੱਜਣਾ

ਉੱਠ ਮੇਰੇ ਨਾਲ ਚੱਲ ਵੇ ਸਜਣਾ

ਅੱਜ ਮੁਕਾਈਏ ਗੱਲ ਵੇ ਸੱਜਣਾ

✍ਰਮਨਦੀਪ ਸੰਧੂ

What's Your Reaction?

like

dislike

love

funny

angry

sad

wow