ਤੂੰ ਰੁਕੀਂ ਨਾ- ਤੂੰ ਝੁਕੀਂ ਨਾ - Punjabi Poetry - Raman Sandhu
ਹੌਸਲੇ ਵਾਲਾ ਪੱਲਾ ਛੇਤੀ ਕਦੇ ਨੀ ਛੱਡੀਦਾ
ਔਖਾ ਵੇਲਾ ਆਵੇ ਜੇ ਸਿਦਕ ਦੇ ਨੱਕੇ ਕੱਢੀਦਾ
ਦੁੱਖ ਚੌਧਰ ਝਾੜਦੇ ਭਾਵੇਂ ਆਪੇ ਈ ਸੰਗ ਜਾਣਗੇ.....
ਤੂੰ ਰੁਕੀਂ ਨਾ... ਤੂੰ ਝੁਕੀਂ ਨਾ...
ਲੱਖ ਸ਼ੂਕਦੇ ਫਿਰਨ ਤੂਫ਼ਾਨ ਖਹਿਕੇ ਲੰਘ ਜਾਣਗੇ
ਕੀ ਕਹਿੰਦੀ ਹੈ ਦੁਨੀਆ ਜਵਾਬ ਕੋਈ ਦੇਣਾ ਨਹੀਂ,
ਜਿਸੁ ਲਾਇਆ ਏ ਕੰਮੀ ਉਹਨੂੰ ਕੋਈ ਮਿਹਣਾ ਨਹੀਂ,
ਕਰ ਫਿੱਕਿਆ ਦਾ ਅੱਜ ਚਾਹ ਸੂਹੇ ਵੀ ਰੰਗ ਜਾਣਗੇ..
ਤੂੰ ਰੁਕੀਂ ਨਾਂ.... ਤੂੰ ਝੁਕੀ ਨਾਂ...
ਲੱਖ ਸ਼ੂਕਦੇ ਫਿਰਨ ਤੂਫ਼ਾਨ ਖਹਿ ਕੇ ਲੰਘ ਜਾਣਗੇ
ਔਖਾ ਸਫਰ ਤੇ ਸੁੱਖ ਦੀ ਮੰਜ਼ਿਲ ਚ ਨਾ ਫਰਕ ਰੱਖੀਂ,
ਮਾੜੇ ਨੂੰ ਮਾੜਾ ਕਹਿੰਦੀ ਸੋਚ ਉੱਤੇ ਵੀ ਤਰਕ ਰੱਖੀਂ,
ਲੋਕ ਨਫਰਤੀ ਤੇਰੀ ਤੱਕ ਹਲੀਮੀ ਮੋਹ ਗੰਢ ਜਾਣਗੇ...
ਤੂੰ ਰੁਕੀਂ ਨਾ... ਤੂੰ ਝੁਕੀਂ ਨਾ...
ਲੱਖ ਸ਼ੂਕਦੇ ਫਿਰਨ ਤੂਫ਼ਾਨ ਖਹਿਕੇ ਲੰਘ ਜਾਣਗੇ
ਸੰਧੂ ਜਿਹੇ ਕਈ ਡਾਹੁਣ ਅੜਿੱਕੇ ਲੰਘ ਜਾ ਰੋਕਾਂ ਟੱਪ ਕੇ
ਉੱਡਣਾ ਸਫਲਾ ਹੋਜੂ ਮੂੜੀਂ ਅੰਬਰ ਦੀ ਹਿਕ ਤੇ ਛਪ ਕੇ
ਜਿਨਾਂ ਨਾਲ ਪਰਵਾਜ਼ ਭਰੀ ਅਮਰ ਉਹ ਹੋ ਖੰਭ ਜਾਣਗੇ...
ਤੂੰ ਰੁਕੀਂ ਨਾ... ਤੂੰ ਝੁਕੀਂ ਨਾ...
ਲੱਖ ਸ਼ੂਕਦੇ ਫਿਰਨ ਤੂਫ਼ਾਨ ਖਹਿਕੇ ਲੰਘ ਜਾਣਗੇ
What's Your Reaction?
