Jasmine Kamboj: Meet the Indian-origin cricket star bowling at 110km/h for Victoria's Under-16 team

Jasmine Kamboj has made her parents and community proud by becoming part of Victoria's under-16 girls' cricket team in Australia.When Gurmeet Singh Kamboj migrated from Ambale city India in 2006, he had no idea that his daughter would create a different identity on the land of Australia and would increase his pride. Jasmin Combos is a speed blower. She can blow at 110 km per hour which is Considered difficult to play in girls. Because of this, Jasmin has gained a lot of popularity due to her clean-bold style.

Jan 12, 2025 - 13:47
 0  520  2

Share -

ਜਸਮੀਨ ਕੰਬੋਜ਼ ਨੇ ਆਸਟ੍ਰੇਲੀਆ ਵਿੱਚ ਵਿਕਟੋਰੀਆ ਦੀ ਅੰਡਰ-16 ਲੜਕੀਆਂ ਦੀ ਕ੍ਰਿਕੇਟ ਟੀਮ ਦਾ ਹਿੱਸਾ ਬਣਕੇ ਆਪਣੇ ਮਾਪਿਆਂ ਅਤੇ ਭਾਈਚਾਰੇ ਦਾ ਸਿਰ ਉੱਚਾ ਕੀਤਾ ਹੈ। ਅੰਬਾਲੇ ਸ਼ਹਿਰ ਤੋਂ 2006 ਵਿੱਚ ਜਦੋਂ ਗੁਰਮੀਤ ਸਿੰਘ ਕੰਬੋਜ਼ ਪਰਵਾਸ ਕਰਕੇ ਆਏ ਸੀ ਤਾਂ ਉਨ੍ਹਾਂ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਉਹਨਾਂ ਦੀ ਬੱਚੀ ਆਸਟ੍ਰੇਲੀਆ ਦੀ ਧਰਤੀ ਤੇ ਇੱਕ ਵੱਖਰੀ ਪਹਿਚਾਣ ਬਣਾਵੇਗੀ, ਉਹਨਾਂ ਦਾ ਮਾਣ ਵਧਾਵੇਗੀ। ਜਸਮੀਨ ਕੰਬੋਜ਼ 110 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਬਾਲ ਸੁੱਟ ਸਕਦੀ ਹੈ ਜਿਸਨੂੰ ਕੁੜੀਆਂ ਵਿੱਚ ਖੇਡਣਾ ਕਾਫੀ ਮੁਸ਼ਕਿਲ ਮੰਨਿਆ ਜਾਂਦਾ ਹੈ। ਏਸੇ ਕਰਕੇ ਜਸਮੀਨ ਨੇ ਆਪਣੇ ਕਲੀਨ-ਬੋਲਡ ਸਟਾਈਲ ਕਰਕੇ ਕਾਫ਼ੀ ਪ੍ਰਸਿੱਧੀ ਖੱਟੀ ਹੈ। ਸਾਡੇ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਬੱਚੇ ਇਸ ਧਰਤੀ ਤੇ ਆ ਕੇ ਵੱਖਰੀ ਪਹਿਚਾਣ ਸਥਾਪਿਤ ਕਰਨ ਚ ਕਾਮਯਾਬ ਹੋ ਰਹੇ ਹਨ। ਰੇਡੀਓ ਹਾਂਜੀ ਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਇਹੋ ਜਿਹੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਤਾਂਕਿ ਹੋਰ ਬੱਚੇ ਵੀ ਆਪੋ-ਆਪਣੇ ਫੀਲਡ ਵਿੱਚ ਵਧੀਆ ਕਰਨ ਲਈ ਆਤਮ ਵਿਸ਼ਵਾਸ਼ ਬਣਾ ਸਕਣ। ਜੇਕਰ ਤੁਸੀਂ ਵੀ ਕਿਸੇ ਇਸ ਤਰਾਂਹ ਦੀ ਸਖਸ਼ੀਅਤ ਨੂੰ ਜਾਣਦੇ ਹੋ ਤਾਂ info@haanji.com.au 'ਤੇ ਸੰਪਰਕ ਕਰ ਸਕਦੇ ਹੋ।

What's Your Reaction?

like

dislike

love

funny

angry

sad

wow