ਏਅਰ ਇੰਡੀਆ ਫੁਕੇਤ ਘਟਨਾ ਤੋਂ ਬਾਅਦ ਡੀਜੀਸੀਏ ਦਾ ਵੱਡਾ ਫੈਸਲਾ: ਹੁਣ ਪਾਇਲਟਾਂ ਅਤੇ ਕਰੂ ਮੈਂਬਰਾਂ ਦੇ ਰੋਜ਼ਾਨਾ ਹੋਣਗੇ ਡਰੱਗ ਟੈਸਟ

ਏਅਰ ਇੰਡੀਆ ਦੀ ਫੁਕੇਤ-ਦਿੱਲੀ ਉਡਾਣ ਦੇ ਮੁੱਖ ਪਾਇਲਟ ਦੇ ਡਰੱਗ ਟੈਸਟ ਵਿੱਚ ਪਾਜ਼ੇਟਿਵ ਆਉਣ ਤੋਂ ਬਾਅਦ ਨਾਗਰਿਕ ਉੱਡਣ ਮਹਾਨਿਰਦੇਸ਼ਾਲਾ (DGCA) ਨੇ ਹਵਾਬਾਜ਼ੀ ਖੇਤਰ ਲਈ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਨਵੇਂ ਨਿਯਮਾਂ ਅਨੁਸਾਰ, ਹੁਣ ਫਲਾਈਟ ਆਪ੍ਰੇਸ਼ਨ ਤੋਂ ਪਹਿਲਾਂ ਪਾਇਲਟਾਂ ਅਤੇ ਕਰੂ ਮੈਂਬਰਾਂ ਦੇ ਰੋਜ਼ਾਨਾ ਰੈਂਡਮਲੀ ਡਰੱਗ ਟੈਸਟ ਕੀਤੇ ਜਾਣਗੇ। ਡੀਜੀਸੀਏ ਨੇ ਸਾਰੀਆਂ ਏਅਰਲਾਈਨਜ਼ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਡਾਣ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਨਸ਼ੇ ਦੀ ਵਰਤੋਂ ਕਰਨ ਵਾਲੇ ਸਟਾਫ਼ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Aug 14, 2026 - 03:25
 0  0

Share -

ਏਅਰ ਇੰਡੀਆ ਫੁਕੇਤ ਘਟਨਾ ਤੋਂ ਬਾਅਦ ਡੀਜੀਸੀਏ ਦਾ ਵੱਡਾ ਫੈਸਲਾ: ਹੁਣ ਪਾਇਲਟਾਂ ਅਤੇ ਕਰੂ ਮੈਂਬਰਾਂ ਦੇ ਰੋਜ਼ਾਨਾ ਹੋਣਗੇ ਡਰੱਗ ਟੈਸਟ
Image Source- Wikipedia

ਏਅਰ ਇੰਡੀਆ ਦੀ ਫੁਕੇਤ-ਦਿੱਲੀ ਉਡਾਣ ਦੌਰਾਨ ਵਾਪਰੇ ਹਾਦਸੇ ਵਿੱਚ ਮੁੱਖ ਪਾਇਲਟ ਦੇ ਡਰੱਗ ਟੈਸਟ (Drug Test) 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਦੇਸ਼ ਦੇ ਹਵਾਬਾਜ਼ੀ ਨਿਯਾਮਕ 'ਨਾਗਰਿਕ ਉੱਡਣ ਮਹਾਨਿਰਦੇਸ਼ਾਲਾ' (DGCA) ਨੇ ਇੱਕ ਬਹੁਤ ਹੀ ਵੱਡਾ ਅਤੇ ਸਖ਼ਤ ਫੈਸਲਾ ਲਿਆ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡੀਜੀਸੀਏ ਨੇ ਸਾਰੀਆਂ ਭਾਰਤੀ ਏਅਰਲਾਈਨਜ਼ ਕੰਪਨੀਆਂ ਲਈ ਪਾਇਲਟਾਂ ਅਤੇ ਕੇਬਿਨ ਕਰੂ ਮੈਂਬਰਾਂ ਦੇ ਰੋਜ਼ਾਨਾ ਰੈਂਡਮ ਡਰੱਗ ਟੈਸਟ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਨਵੀਆਂ ਹਦਾਇਤਾਂ ਅਨੁਸਾਰ, ਹੁਣ ਫਲਾਈਟ ਡਿਊਟੀ 'ਤੇ ਤੈਨਾਤ ਹੋਣ ਤੋਂ ਪਹਿਲਾਂ ਪਾਇਲਟਾਂ ਅਤੇ ਕਰੂ ਮੈਂਬਰਾਂ ਦੀ ਅਚਾਨਕ ਜਾਂਚ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਏਅਰਲਾਈਨਜ਼ ਵਿੱਚ ਮੁੱਖ ਤੌਰ 'ਤੇ ਉਡਾਣ ਤੋਂ ਪਹਿਲਾਂ ਬ੍ਰੈਥ ਅਨਾਲਾਈਜ਼ਰ (Breath Analyser) ਰਾਹੀਂ ਸ਼ਰਾਬ ਦੀ ਜਾਂਚ ਕੀਤੀ ਜਾਂਦੀ ਸੀ, ਪਰ ਹੁਣ ਨਸ਼ੀਲੇ ਪਦਾਰਥਾਂ (Drugs and Psychoactive Substances) ਦੀ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਮੈਡੀਕਲ ਕਿੱਟਾਂ ਰਾਹੀਂ ਸਖ਼ਤ ਟੈਸਟਿੰਗ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ 4 ਅਗਸਤ ਨੂੰ ਏਅਰ ਇੰਡੀਆ ਦੀ ਫੁਕੇਤ-ਦਿੱਲੀ ਫਲਾਈਟ ਹਵਾ ਵਿੱਚ ਅਚਾਨਕ 300 ਫੁੱਟ ਹੇਠਾਂ ਆ ਗਈ ਸੀ, ਜਿਸ ਨਾਲ 17 ਯਾਤਰੀ ਅਤੇ ਕਰੂ ਮੈਂਬਰ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਜਦੋਂ ਕਪਤਾਨ ਦਾ ਮੈਡੀਕਲ ਟੈਸਟ ਕਰਵਾਇਆ ਗਿਆ ਤਾਂ ਉਹ ਨਸ਼ੇ ਦੀ ਵਰਤੋਂ ਲਈ ਪਾਜ਼ੇਟਿਵ ਪਾਇਆ ਗਿਆ। ਇਸ ਗੰਭੀਰ ਅਣਗਹਿਲੀ ਤੋਂ ਬਾਅਦ ਡੀਜੀਸੀਏ ਨੇ ਪੂਰੇ ਦੇਸ਼ ਵਿੱਚ ਹਵਾਬਾਜ਼ੀ ਖੇਤਰ ਦੇ ਸੁਰੱਖਿਆ ਮਾਪਦੰਡਾਂ ਨੂੰ ਹੋਰ ਵਧੇਰੇ ਸਖ਼ਤ ਕਰਨ ਦਾ ਫੈਸਲਾ ਕੀਤਾ ਹੈ।

ਡੀਜੀਸੀਏ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਪਾਇਲਟ ਜਾਂ ਕੇਬਿਨ ਕਰੂ ਮੈਂਬਰ ਡਰੱਗ ਟੈਸਟ ਵਿੱਚ ਪਾਜ਼ੇਟਿਵ ਪਾਇਆ ਜਾਂਦਾ ਹੈ, ਤਾਂ ਉਸ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਜਾਵੇਗਾ ਅਤੇ ਦੂਜੀ ਵਾਰ ਦੋਸ਼ੀ ਪਾਏ ਜਾਣ 'ਤੇ ਲਾਇਸੈਂਸ ਪੱਕੇ ਤੌਰ 'ਤੇ ਰੱਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਾਰੀਆਂ ਏਅਰਲਾਈਨਜ਼ ਨੂੰ ਹਰ ਮਹੀਨੇ ਡਰੱਗ ਟੈਸਟਿੰਗ ਦੀਆਂ ਰਿਪੋਰਟਾਂ ਡੀਜੀਸੀਏ ਕੋਲ ਜਮ੍ਹਾਂ ਕਰਵਾਉਣੀਆਂ ਲਾਜ਼ਮੀ ਹੋਣਗੀਆਂ।

What's Your Reaction?

like

dislike

love

funny

angry

sad

wow