ਹਿਮਾਚਲ ’ਚ ਬੱਦਲ ਫਟਣ ਨਾਲ ਪੁਲ ਤੇ ਸੜਕਾਂ ਬੰਦ, ਬਚਾਅ ਕਾਰਜ ਜਾਰੀ
ਹਿਮਾਚਲ ਪ੍ਰਦੇਸ਼ ’ਚ ਬੱਦਲ ਫਟਣ ਅਤੇ ਹੜ੍ਹ ਨੇ ਸ਼ਿਮਲਾ ਤੇ ਲਾਹੌਲ ਤੇ ਸਪਿਤੀ ’ਚ ਕਈ ਪੁਲ ਅਤੇ 325 ਸੜਕਾਂ ਤਬਾਹ ਕਰ ਦਿੱਤੀਆਂ। ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਸੰਭਾਵਨਾ ਨੂੰ ਵੇਖਦਿਆਂ ਔਰੇਂਜ ਅਤੇ ਯੈਲੋ ਅਲਰਟ ਜਾਰੀ ਕੀਤੇ ਹਨ। ਉੱਤਰਾਖੰਡ ਦੇ ਧਰਾਲੀ ’ਚ ਬਚਾਅ ਮੁਹਿੰਮ ਨੌਵੇਂ ਦਿਨ ਵੀ ਜਾਰੀ ਹੈ।

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਅਤੇ ਲਾਹੌਲ ਤੇ ਸਪਿਤੀ ਜ਼ਿਲ੍ਹਿਆਂ ’ਚ ਬੱਦਲ ਫਟਣ ਅਤੇ ਅਚਾਨਕ ਹੜ੍ਹ ਆਉਣ ਕਾਰਨ ਕਈ ਪੁਲ ਰੁੜ੍ਹ ਗਏ ਹਨ। ਦੋ ਕੌਮੀ ਮਾਰਗਾਂ ਸਮੇਤ 325 ਸੜਕਾਂ ਆਵਾਜਾਈ ਲਈ ਬੰਦ ਕਰਨੀਆਂ ਪਈਆਂ ਹਨ। ਸ਼ਿਮਲਾ ਜ਼ਿਲ੍ਹੇ ’ਚ ਭਾਰੀ ਮੀਂਹ ਕਾਰਨ ਇੱਕ ਬੱਸ ਸਟੈਂਡ ਅਤੇ ਨੇੜਲੀਆਂ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਗਾਨਵੀ ਘਾਟੀ ’ਚ ਇੱਕ ਪੁਲੀਸ ਚੌਕੀ ਵੀ ਹੜ੍ਹ ’ਚ ਰੁੜ੍ਹ ਗਈ। ਲਾਹੌਲ ਤੇ ਸਪਿਤੀ ਦੀ ਮਿਆਡ ਘਾਟੀ ’ਚ ਕਰਪਟ, ਚਾਂਗੁਤ ਅਤੇ ਉਦਗੋਸ ਨਾਲਿਆਂ ’ਚ ਹੜ੍ਹ ਨੇ ਦੋ ਹੋਰ ਪੁਲ ਤਬਾਹ ਕਰ ਦਿੱਤੇ। ਅਧਿਕਾਰੀਆਂ ਨੇ ਕਰਪਟ ਪਿੰਡ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
ਉੱਤਰਾਖੰਡ ਦੇ ਧਰਾਲੀ ’ਚ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਬਚਾਅ ਮੁਹਿੰਮ ਨੌਵੇਂ ਦਿਨ ਵੀ ਜਾਰੀ ਹੈ। ਸੈਨਾ, ਐੱਨਡੀਆਰਐੱਫ, ਐੱਸਡੀਆਰਐੱਫ, ਆਈਟੀਬੀਪੀ ਅਤੇ ਹੋਰ ਏਜੰਸੀਆਂ ਖਰਾਬ ਮੌਸਮ ਦੇ ਬਾਵਜੂਦ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। ਮੌਸਮ ਵਿਭਾਗ ਨੇ ਹਿਮਾਚਲ ਦੇ ਚੰਬਾ, ਕਾਂਗੜਾ ਅਤੇ ਮੰਡੀ ਜ਼ਿਲ੍ਹਿਆਂ ’ਚ 14 ਅਗਸਤ ਨੂੰ ਭਾਰੀ ਮੀਂਹ ਦੀ ਸੰਭਾਵਨਾ ਨੂੰ ਵੇਖਦਿਆਂ ‘ਔਰੇਂਜ ਅਲਰਟ’ ਜਾਰੀ ਕੀਤਾ ਹੈ। ਸ਼ੁੱਕਰਵਾਰ ਤੋਂ ਐਤਵਾਰ ਤੱਕ ਚਾਰ ਤੋਂ ਛੇ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ‘ਯੈਲੋ ਅਲਰਟ’ ਵੀ ਜਾਰੀ ਕੀਤਾ ਗਿਆ ਹੈ।
ਮੌਨਸੂਨ ਦੀ ਸ਼ੁਰੂਆਤ ਤੋਂ ਹੁਣ ਤੱਕ ਹਿਮਾਚਲ ਪ੍ਰਦੇਸ਼ ’ਚ 2031 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਸ਼ਿਮਲਾ ਜ਼ਿਲ੍ਹੇ ’ਚ ਕੂਟ ਅਤੇ ਕਯਾਵ ਪੰਚਾਇਤਾਂ ਦਾ ਸੰਪਰਕ ਟੁੱਟ ਗਿਆ ਹੈ। ਉੱਧਰ, ਰਿਸ਼ੀਕੇਸ਼ ’ਚ ਰਿਸ਼ੀਕੇਸ਼-ਨੀਲਕੰਠ ਮਾਰਗ ’ਤੇ ਢਿੱਗਾਂ ਡਿੱਗਣ ਕਾਰਨ ਦੋ ਵਿਅਕਤੀ ਲਾਪਤਾ ਹੋ ਗਏ ਅਤੇ ਦੋ ਹੋਰ ਜ਼ਖਮੀ ਹੋਏ। ਲਕਸ਼ਮਣ ਝੂਲਾ ਥਾਣੇ ਦੇ ਅਧਿਕਾਰੀ ਸੰਤੋਸ਼ ਪੈਥਵਾਲ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਗੰਗਾ ਨਦੀ ਖਤਰੇ ਦੇ ਨਿਸ਼ਾਨ ਨੇੜੇ ਵਹਿ ਰਹੀ ਹੈ। ਲਾਪਤਾ ਲੋਕਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹਨ।
A cloudburst and sudden floods in Himachal Pradesh’s Shimla and Lahaul and Spiti districts have washed away several bridges and closed 325 roads, including two national highways. In Shimla, heavy rainfall damaged a bus stand and nearby shops, while a police post in the Ganvi Valley was swept away by floodwaters. In Lahaul and Spiti’s Miyar Valley, floods in the Karpat, Changut, and Udgosh streams destroyed two more bridges. Authorities have relocated residents of Karpat village to safer areas. No loss of life has been reported so far.
In Uttarakhand’s flood-affected Dhrali area, rescue operations continued for the ninth day despite adverse weather conditions. The army, NDRF, SDRF, ITBP, and other agencies are searching for missing individuals. The weather department issued an ‘orange alert’ for heavy to very heavy rainfall in Himachal’s Chamba, Kangra, and Mandi districts on August 14. A ‘yellow alert’ for heavy rainfall in four to six districts was also issued from Friday to Sunday.
Since the onset of the monsoon, Himachal Pradesh has suffered losses worth 2031 crore rupees. The Koot and Kayav panchayats in Shimla district have lost connectivity due to the flood damage. In Rishikesh, a landslide on the Rishikesh-Neelkanth road left two people missing and two others injured. Lakshman Jhula police station officer Santosh Paithwal reported that the Ganga River is flowing close to the danger mark due to heavy rainfall. Rescue operations for the missing individuals are ongoing.
What's Your Reaction?






