ਮੁੱਖ ਮੰਤਰੀ ਮਾਨ ਵੱਲੋਂ ਸਰਪੰਚਾਂ ਨੂੰ ਨਵੀਆਂ ਤਾਕਤਾਂ ਦੇਣ ਦਾ ਐਲਾਨ

ਪਟਿਆਲਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਪੰਚਾਂ ਨੂੰ ਵਧੇਰੇ ਤਾਕਤਾਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੇਂਡੂ ਸੜਕਾਂ ਦੀ ਪੇਮੈਂਟ ਲਈ ਠੇਕੇਦਾਰਾਂ ਨੂੰ ਸਰਪੰਚਾਂ ਤੋਂ ਐਨਓਸੀ ਲੈਣੀ ਹੋਵੇਗੀ। ਉਨ੍ਹਾਂ ਨੇ ਪੰਚਾਇਤਾਂ ਨੂੰ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਅਤੇ ਦੱਸਿਆ ਕਿ 700 ਕਿਲੋਮੀਟਰ ਪਾਈਪਾਂ ਰਾਹੀਂ ਖੇਤਾਂ ਤੱਕ ਪਾਣੀ ਪੁੱਜਾਇਆ ਗਿਆ ਹੈ।

May 29, 2025 - 23:33
 0  2.7k  0

Share -

ਮੁੱਖ ਮੰਤਰੀ ਮਾਨ ਵੱਲੋਂ ਸਰਪੰਚਾਂ ਨੂੰ ਨਵੀਆਂ ਤਾਕਤਾਂ ਦੇਣ ਦਾ ਐਲਾਨ
Punjab CM Bhagwant Mann

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਥਾਪਰ ਯੂਨੀਵਰਸਿਟੀ ਵਿਖੇ 'ਸਰਕਾਰ ਤੁਹਾਡੇ ਦਰਬਾਰ' ਪ੍ਰੋਗਰਾਮ ਤਹਿਤ ਪਟਿਆਲਾ ਜ਼ਿਲ੍ਹੇ ਦੇ ਸਰਪੰਚਾਂ ਅਤੇ ਪੰਚਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਰਪੰਚਾਂ ਨੂੰ ਵਧੇਰੇ ਤਾਕਤਾਂ ਦੇਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ 19 ਹਜ਼ਾਰ ਕਿਲੋਮੀਟਰ ਪੇਂਡੂ ਸੜਕਾਂ ਨੂੰ ਸ਼ਹਿਰਾਂ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਨਵੀਂ ਸੜਕ ਬਣਾਉਣ ਤੋਂ ਬਾਅਦ ਉਸ ਦੀ ਪੇਮੈਂਟ ਲੈਣ ਲਈ ਸਬੰਧਤ ਠੇਕੇਦਾਰ ਨੂੰ ਇਲਾਕੇ ਦੇ ਸਰਪੰਚਾਂ ਤੋਂ ਐਨਓਸੀ ਲੈਣੀ ਲਾਜ਼ਮੀ ਹੋਵੇਗੀ, ਅਤੇ ਜੇਕਰ ਸਰਪੰਚ ਬਣੀ ਹੋਈ ਸੜਕ ਨੂੰ ਦਰੁਸਤ ਨਹੀਂ ਦੱਸਦਾ, ਤਾਂ ਜਾਂਚ ਕਰਕੇ ਊਣਤਾਈਆਂ ਪਾਏ ਜਾਣ ਦੀ ਸੂਰਤ ਵਿੱਚ ਠੇਕੇਦਾਰ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਪੰਚਾਇਤਾਂ ਨੂੰ ਭ੍ਰਿਸ਼ਟਾਚਾਰ ਕਰਨ ਵਾਲਿਆਂ 'ਤੇ ਨਿਗ੍ਹਾ ਰੱਖਣ ਲਈ ਕਿਹਾ ਅਤੇ ਉਨ੍ਹਾਂ ਨੂੰ ਵੀ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ 700 ਕਿਲੋਮੀਟਰ ਪਾਈਪਾਂ ਪਾ ਕੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪੁੱਜਾਇਆ ਗਿਆ ਹੈ।

Punjab Chief Minister Bhagwant Mann today met with sarpanches and panchs of Patiala district at Thapar University under the 'Sarkar Tuhade Dwar' program. On this occasion, he announced the delegation of additional powers to sarpanches.

The Chief Minister stated that 19,000 kilometers of rural roads will be connected to cities. He mentioned that after constructing any new road, the concerned contractor must obtain a No Objection Certificate (NOC) from the area's sarpanch before receiving payment. If the sarpanch reports the road as substandard, an investigation will be conducted, and if deficiencies are found, action will be taken against the contractor.

The Chief Minister advised panchayats to monitor corrupt practices and also urged them to stay away from corruption. He informed that 700 kilometers of pipelines have been laid to deliver water to farmers' fields.

What's Your Reaction?

like

dislike

love

funny

angry

sad

wow