ਕੈਨੇਡਾ ਦੀ ਸੰਸਦ 'ਚ ਪੰਜਾਬੀਆਂ ਦੀ ਰਿਕਾਰਡ ਤਾਦਾਦ: 22 ਨਵੇਂ ਚਿਹਰੇ ਚੁਣੇ ਗਏ
ਕੈਨੇਡਾ ਦੀ 2025 ਸੰਸਦੀ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਨੇ ਇਤਿਹਾਸਕ ਸਫਲਤਾ ਹਾਸਲ ਕੀਤੀ, ਜਿੱਥੇ 22 ਪੰਜਾਬੀ ਮੂਲ ਦੇ ਉਮੀਦਵਾਰ ਚੁਣੇ ਗਏ। ਬਰੈਂਪਟਨ ਖੇਤਰ ਵਿੱਚ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਦੇ ਪੰਜਾਬੀ ਉਮੀਦਵਾਰਾਂ ਨੇ ਵੱਡੀ ਜਿੱਤ ਦਰਜ ਕੀਤੀ। ਐਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਆਪਣੀ ਸੀਟ ਹਾਰ ਗਏ ਅਤੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ ਚੋਣਾਂ ਕੈਨੇਡਾ ਦੀ ਰਾਜਨੀਤੀ ਵਿੱਚ ਪੰਜਾਬੀ ਭਾਈਚਾਰੇ ਦੀ ਵਧਦੀ ਭੂਮਿਕਾ ਨੂੰ ਦਰਸਾਉਂਦੀਆਂ ਹਨ।

ਕੈਨੇਡਾ ਦੀ 2025 ਸੰਸਦੀ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਨੇ ਇਤਿਹਾਸ ਰਚਿਆ ਹੈ, ਜਿੱਥੇ 22 ਪੰਜਾਬੀ ਮੂਲ ਦੇ ਉਮੀਦਵਾਰ ਸੰਸਦ 'ਚ ਚੁਣੇ ਗਏ ਹਨ। ਇਹ ਪਹਿਲੀ ਵਾਰ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਕੈਨੇਡਾ ਦੀ ਸੰਸਦ ਵਿੱਚ ਪ੍ਰਵੇਸ਼ ਕੀਤਾ ਹੈ।
ਬਰੈਂਪਟਨ ਖੇਤਰ, ਜੋ ਕਿ ਪੰਜਾਬੀ ਵਸਨੀਕਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਉਥੇ ਲਿਬਰਲ ਪਾਰਟੀ ਦੇ ਰੂਬੀ ਸਹੋਤਾ ਨੇ ਬਰੈਂਪਟਨ ਨੌਰਥ ਤੋਂ ਕੰਜ਼ਰਵੇਟਿਵ ਅਮਨਦੀਪ ਜੱਜ ਨੂੰ ਹਰਾਇਆ। ਮਨਿੰਦਰ ਸਿੱਧੂ ਨੇ ਬਰੈਂਪਟਨ ਈਸਟ ਤੋਂ ਬੌਬ ਦੋਸਾਂਝ ਨੂੰ ਮਾਤ ਦਿੱਤੀ, ਜਦਕਿ ਅਮਨਦੀਪ ਸੋਹੀ ਨੇ ਬਰੈਂਪਟਨ ਸੈਂਟਰ ਤੋਂ ਤਰਨ ਚਾਹਲ ਨੂੰ ਹਰਾਇਆ।
ਕੰਜ਼ਰਵੇਟਿਵ ਪਾਰਟੀ ਵੱਲੋਂ ਸੁਖਦੀਪ ਕੰਗ ਨੇ ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਨੂੰ ਅਤੇ ਅਮਰਜੀਤ ਗਿੱਲ ਨੇ ਬਰੈਂਪਟਨ ਵੈਸਟ ਤੋਂ ਕਮਲ ਖੇੜਾ ਨੂੰ ਹਰਾਇਆ।
ਇੱਕ ਵੱਡੀ ਰਾਜਨੀਤਿਕ ਘਟਨਾ ਵਿੱਚ, ਐਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਆਪਣੀ ਬਰਨਬੀ ਸੈਂਟਰਲ ਰਾਈਡਿੰਗ ਤੋਂ ਹਾਰ ਗਏ ਅਤੇ ਤੀਜੇ ਸਥਾਨ 'ਤੇ ਰਹੇ। ਉਨ੍ਹਾਂ ਨੇ ਆਪਣੀ ਹਾਰ ਤੋਂ ਬਾਅਦ ਐਨਡੀਪੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਇਸ ਚੋਣ ਵਿੱਚ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਵੱਡੀ ਗਿਣਤੀ ਨੇ ਕੈਨੇਡਾ ਦੀ ਰਾਜਨੀਤੀ ਵਿੱਚ ਆਪਣੀ ਮਜਬੂਤ ਹਿਸੇਦਾਰੀ ਦਰਸਾਈ ਹੈ।
In the 2025 Canadian federal elections, the Punjabi community achieved a historic milestone with 22 individuals of Punjabi origin elected to the House of Commons. This marks the highest representation of Punjabis in Canada's Parliament to date.
In Brampton, a city known for its significant Punjabi population, Liberal candidate Ruby Sahota defeated Conservative Amandeep Judge in Brampton North. Maninder Sidhu secured Brampton East by overcoming Bob Dosanjh, while Amandeep Sohi won Brampton Centre against Tarn Chahal.
On the Conservative front, Sukhdeep Kang triumphed over Sonia Sidhu in Brampton South, and Amarjeet Gill unseated incumbent Kamal Khera in Brampton West.
A significant political development occurred as NDP leader Jagmeet Singh lost his Burnaby Central seat, finishing third. Following his defeat, Singh resigned from his position as party leader.
The substantial presence of Punjabi-origin candidates in this election underscores the community's growing influence and active participation in Canadian politics.
What's Your Reaction?






