ਅਮਰੀਕਾ ਇਰਾਨ ਨਾਲ ਜੰਗ ਨਹੀਂ ਚਾਹੁੰਦਾ: ਪੈਂਟਾਗਨ

ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਕਿਹਾ ਕਿ ਅਮਰੀਕਾ ਇਰਾਨ ਨਾਲ ਜੰਗ ਨਹੀਂ ਚਾਹੁੰਦਾ। ਉਪ ਰਾਸ਼ਟਰਪਤੀ ਜੇਡੀ ਵਾਂਸ ਨੇ ਕਿਹਾ ਕਿ ਹਮਲਿਆਂ ਤੋਂ ਬਾਅਦ ਇਰਾਨ ਨੂੰ ਅਮਰੀਕਾ ਨਾਲ ਗੱਲਬਾਤ ਦਾ ਨਵਾਂ ਮੌਕਾ ਮਿਲਿਆ ਹੈ। ‘ਅਪਰੇਸ਼ਨ ਮਿਡਨਾਈਟ ਹੈਮਰ’ ਨਾਮ ਦੇ ਮਿਸ਼ਨ ’ਚ ਫੋਰਦੋ, ਨਤਾਂਜ਼ ਅਤੇ ਇਸਫ਼ਹਾਨ ਦੇ ਪਰਮਾਣੂ ਕੇਂਦਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਲੁਕਵੀਂ ਰਣਨੀਤੀ ਨਾਲ ਅਮਰੀਕਾ ਨੇ ਇਰਾਨ ਦੀ ਸੁਰੱਖਿਆ ਪ੍ਰਣਾਲੀ ਨੂੰ ਚਕਮਾ ਦਿੱਤਾ।

Jun 23, 2025 - 18:23
 0  10.9k  0

Share -

ਅਮਰੀਕਾ ਇਰਾਨ ਨਾਲ ਜੰਗ ਨਹੀਂ ਚਾਹੁੰਦਾ: ਪੈਂਟਾਗਨ
Image used for representation purpose only

ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ, ਇਰਾਨ ਨਾਲ ਜੰਗ ਵਧਾਉਣਾ ਨਹੀਂ ਚਾਹੁੰਦਾ ਹੈ। ਉਪ ਰਾਸ਼ਟਰਪਤੀ ਜੇਡੀ ਵਾਂਸ ਨੇ ਕਿਹਾ ਕਿ ਇਰਾਨ ’ਤੇ ਹਮਲਿਆਂ ਮਗਰੋਂ ਉਸ ਨੂੰ ਅਮਰੀਕਾ ਨਾਲ ਗੱਲਬਾਤ ਦਾ ਨਵਾਂ ਮੌਕਾ ਮਿਲਿਆ ਹੈ। ਪੈਂਟਾਗਨ ’ਚ ਪ੍ਰੈੱਸ ਕਾਨਫਰੰਸ ਦੌਰਾਨ ਹੇਗਸੇਥ ਨੇ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਅਤੇ ਹਵਾਈ ਸੈਨਾ ਦੇ ਜਨਰਲ ਡੈਨ ਕਾਇਨੇ ਨਾਲ ਮਿਲ ਕੇ ਦੱਸਿਆ ਕਿ ਇਸ ਮਿਸ਼ਨ ਨੂੰ ‘ਅਪਰੇਸ਼ਨ ਮਿਡਨਾਈਟ ਹੈਮਰ’ ਦਾ ਨਾਮ ਦਿੱਤਾ ਗਿਆ ਸੀ। ਹੇਗਸੇਥ ਨੇ ਕਿਹਾ, ‘‘ਇਹ ਮਿਸ਼ਨ ਇਰਾਨ ਦੀ ਹਕੂਮਤ ’ਚ ਬਦਲਾਅ ਲਿਆਉਣ ਬਾਰੇ ਨਹੀਂ ਸੀ।’’ ਜਨਰਲ ਕਾਇਨੇ ਨੇ ਕਿਹਾ ਕਿ ਫੋਰਦੋ, ਨਤਾਂਜ਼ ਅਤੇ ਇਸਫ਼ਹਾਨ ਵਿਖੇ ਪਰਮਾਣੂ ਕੇਂਦਰਾਂ ਨੂੰ ਤਬਾਹ ਕਰਨ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨੁਕਸਾਨ ਦਾ ਪੂਰਾ ਮੁਲਾਂਕਣ ਕੁਝ ਸਮੇਂ ਬਾਅਦ ਹੀ ਸੰਭਵ ਹੋਵੇਗਾ, ਪਰ ਸ਼ੁਰੂਆਤੀ ਜਾਣਕਾਰੀ ਮੁਤਾਬਕ ਤਿੰਨੋਂ ਪਰਮਾਣੂ ਕੇਂਦਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਉਪ ਰਾਸ਼ਟਰਪਤੀ ਜੇਡੀ ਵਾਂਸ ਨੇ ਇਕ ਟੀਵੀ ਇੰਟਰਵਿਊ ’ਚ ਕਿਹਾ ਕਿ ਅਮਰੀਕਾ ਨੇ ਇਰਾਨ ਦੀ ਪਰਮਾਣੂ ਹਥਿਆਰ ਵਿਕਸਤ ਕਰਨ ਦੀ ਕੋਸ਼ਿਸ਼ ਨੂੰ ਰੋਕ ਦਿੱਤਾ ਹੈ ਅਤੇ ਇਰਾਨ ਲੰਮੇ ਸਮੇਂ ਤੱਕ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਮੁੜ ਸ਼ੁਰੂ ਨਹੀਂ ਕਰ ਸਕੇਗਾ। ਵਾਂਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਗੱਲਬਾਤ ਲਈ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਇਰਾਨ ਹਰ ਵਾਰ ਬਹਾਨੇ ਬਣਾਉਂਦਾ ਰਿਹਾ। ਉਨ੍ਹਾਂ ਕਿਹਾ ਕਿ ਹੁਣ ਇਰਾਨ ਕੋਲ ਮੌਕਾ ਹੈ ਕਿ ਉਹ ਗੱਲਬਾਤ ਦੀ ਮੇਜ਼ ’ਤੇ ਆਵੇ ਅਤੇ ਆਪਣੇ ਗੁਆਂਢੀਆਂ ਤੇ ਅਮਰੀਕਾ ਨਾਲ ਸਬੰਧ ਸੁਧਾਰੇ।

ਪੈਂਟਾਗਨ ਮੁਤਾਬਕ, ਅਮਰੀਕੀ ਬੰਬਾਰ ਜਹਾਜ਼ ਭੂਮੱਧ ਸਾਗਰ ਤੋਂ ਹੋ ਕੇ ਇਜ਼ਰਾਈਲ, ਜਾਰਡਨ ਅਤੇ ਇਰਾਕ ਦੇ ਹਵਾਈ ਖੇਤਰ ਰਾਹੀਂ ਇਰਾਨ ਦੇ ਪਰਮਾਣੂ ਟਿਕਾਣਿਆਂ ਤੱਕ ਪੁੱਜੇ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਜ਼ਰਾਈਲ, ਜਾਰਡਨ ਅਤੇ ਇਰਾਕ ਨੂੰ ਅਮਰੀਕੀ ਲੜਾਕੂ ਜੈੱਟਾਂ ਦੇ ਉਨ੍ਹਾਂ ਦੇ ਹਵਾਈ ਖੇਤਰ ਵਿੱਚੋਂ ਲੰਘਣ ਦੀ ਪਹਿਲਾਂ ਜਾਣਕਾਰੀ ਸੀ ਜਾਂ ਨਹੀਂ। ਹੇਗਸੇਥ ਨੇ ਦੱਸਿਆ ਕਿ ਇਰਾਨ ਦੇ ਦੋ ਸਭ ਤੋਂ ਵੱਡੇ ਪਰਮਾਣੂ ਕੇਂਦਰਾਂ, ਫੋਰਦੋ ਅਤੇ ਨਤਾਂਜ਼, ’ਤੇ 14 ਬੰਕਰ-ਬਸਟਰ ਬੰਬ ਸੁੱਟੇ ਗਏ। ਉਨ੍ਹਾਂ ਕਿਹਾ ਕਿ ਇਰਾਨ ਦੀ ਹਵਾਈ ਸੁਰੱਖਿਆ ਪ੍ਰਣਾਲੀ ਨੂੰ ਚਕਮਾ ਦੇਣ ਲਈ ਲੁਕਵੀਂ ਰਣਨੀਤੀ (ਸਟੈਲਥ ਸਟ੍ਰੈਟੇਜੀ) ਦੀ ਵਰਤੋਂ ਕੀਤੀ ਗਈ, ਜਿਸ ਨਾਲ ਅਮਰੀਕੀ ਜਹਾਜ਼ ਇਰਾਨ ਦੀਆਂ ਮਿਜ਼ਾਈਲ ਪ੍ਰਣਾਲੀਆਂ ਦੀ ਨਜ਼ਰ ’ਚ ਆਏ ਬਿਨਾਂ ਹਮਲੇ ਕਰ ਸਕੇ।

U.S. Defense Secretary Pete Hegseth stated on Sunday that America does not want to escalate war with Iran. Vice President JD Vance said that after the attacks, Iran has a new opportunity for negotiations with America. During a Pentagon press conference, Hegseth, alongside Joint Chiefs of Staff Chairman and Air Force General Dan Caine, revealed that the mission was named “Operation Midnight Hammer.” Hegseth clarified, “This mission was not about regime change in Iran.” General Caine stated that the goal of destroying nuclear sites at Fordo, Natanz, and Isfahan was achieved. He noted that a full assessment of the damage would take time, but initial reports indicate severe damage to all three nuclear sites.

In a TV interview, Vice President JD Vance said that America has halted Iran’s efforts to develop nuclear weapons, and Iran will not be able to resume its nuclear program for a long time. Vance added that U.S. President Donald Trump made significant efforts to persuade Iran for negotiations, but Iran repeatedly made excuses. He said Iran now has an opportunity to come to the negotiating table and improve relations with its neighbors and America.

According to the Pentagon, U.S. bomber aircraft traveled through the Mediterranean Sea, passing through the airspace of Israel, Jordan, and Iraq to reach Iran’s nuclear sites. It remains unclear whether Israel, Jordan, and Iraq were informed in advance about U.S. fighter jets passing through their airspace. Hegseth revealed that 14 bunker-buster bombs were dropped on Iran’s two largest nuclear sites, Fordo and Natanz. He said a stealth strategy was used to bypass Iran’s air defense system, allowing U.S. aircraft to strike without being detected by Iran’s missile systems.

What's Your Reaction?

like

dislike

love

funny

angry

sad

wow