ਗਰੂਰ - ਜਸਵੰਤ ਕੌਰ - Punjabi Kavita

Oct 8, 2026 - 09:53
 0  0

Share -

ਗਰੂਰ - ਜਸਵੰਤ ਕੌਰ - Punjabi Kavita

ਮੈਂ ਤੁਰੀ ਜਾਂਦੀ ਸਾਂ,
ਰੁੱਕ ਗਈ,
ਤੇ ਤੱਕਿਆ,
ਪੈਂਡਾ ਤਾਂ ਮੁੱਕਦਾ ਨਹੀਂ,
ਫਿਰ ਦਿਲ ਤੋਂ ਪੁੱਛਿਆ,
ਉਹ ਜਿਹੜੇ ਲੋਕ ਹਨ,
ਕਿ ਉਹਨਾਂ ਦੇ ਦਿਲਾਂ ਵਿੱਚ ਪਿਆਰ ਹੈ,
ਫਿਰ,ਆਪਣੇ ਆਪ ਤੋਂ,
ਪੁੱਛਣ ਤੇ,
ਪਤਾ ਲੱਗਿਆ,
ਨਹੀਂ,ਸਭ ਦੇ ਦਿਲ ਖਾਲੀ ਨੇ,
ਹਮਦਰਦੀ,ਮੁਹੱਬਤ ਤੇ ਰਹਿਮ,
ਕਿਸੇ ਕੋਲ ਨਹੀਂ,
ਬਸ ਹੈ,
ਤਾਂ ਸਿਰਫ਼ ਗਰੂਰ ਦਾ ਸਿਹਰਾ,
ਆਪਣੇ ਆਪ ਵਿੱਚ,
ਜਸਵੰਤ,ਬਸ ਆਪਣੇ ਆਪ ਵਿੱਚ…

What's Your Reaction?

like

dislike

love

funny

angry

sad

wow