????????????????????????: ਪੰਜਾਬੀ ਪਰਿਵਾਰ ਦੇ ਘਰ 'ਤੇ ਗ਼ਲਤੀ ਨਾਲ ਦੋ ਵਾਰ ਹੋਏ ਹਮਲੇ, ਘਰ ਛੱਡਣ ਲਈ ਮਜਬੂਰ
ਹਰਦੀਪ ਕੌਰ ਸ਼ਨੀਵਾਰ ਦੀ ਸ਼ਾਮ ਆਪਣੇ ਦੋ ਬੱਚਿਆਂ, ਪਤੀ ਅਤੇ ਇੱਕ cousin ਨਾਲ ਬੈਠੀ ਟੀਵੀ ਵੇਖ ਰਹੀ ਸੀ, ਜਦੋਂ ਅਚਾਨਕ ਘਰ ਦੀ ਖਿੜਕੀ 'ਤੇ ਕਿਸੇ ਨੇ ਗੋਲੀ ਚਲਾ ਦਿੱਤੀ। ਜਾਨ ਬਚਾਉਣ ਲਈ ਸਾਰੇ ਨੀਚੇ ਝੁਕ ਗਏ। ਕਾਹਲੀ 'ਚ ਹਰਦੀਪ ਨੇ ਪੁਲਿਸ ਨੂੰ ਫੋਨ ਕੀਤਾ। ਪਰ ਇਹ ਪਹਿਲੀ ਵਾਰ ਨਹੀਂ ਸੀ ਹੋਇਆ। ਇਸ ਤੋਂ ਦੋ ਹਫਤੇ ਪਹਿਲਾਂ ਵੀ ਇਸੇ ਘਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ।
ਪੁਲਿਸ ਅਨੁਸਾਰ ਹਮਲਾਵਰ ਗਲਤੀ ਨਾਲ ਕਿਸੇ ਹੋਰ ਦਾ ਸਮਝ ਕੇ ਇਸ ਘਰ ਨੂੰ ਨਿਸ਼ਾਨਾ ਬਣਾ ਰਹੇ ਹਨ। ਹਾਲਾਂਕਿ ਅਦਾਰੇ ABC ਦੀ ਖ਼ਬਰ ਮੁਤਾਬਕ ਪੁਲਿਸ ਹਾਲੇ ਤੱਕ ਹਮਲਾਵਰ ਦੀ ਖੋਜ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰ ਪਾਈ। ਹਮਲਾ ਇਸ ਪੰਜਾਬੀ ਪਰਿਵਾਰ ਦੇ Blacktown ਦੀ Virginia Street ਸਥਿਤ ਘਰ 'ਤੇ ਕੀਤਾ ਗਿਆ ਹੈ। ਬੇਸ਼ੱਕ ਪੁਲਿਸ ਨੇ ਇੱਥੋਂ 8 ਕਿਮੀ ਦੂਰ Eastern Creek ਦੇ ਸਬਅਰਬ ਤੋਂ ਇੱਕ ford Ranger ਬਰਾਮਦ ਕੀਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਇਸੇ ਹਮਲੇ ਲਈ ਵਰਤੀ ਗਈ ਸੀ।
ਇੱਧਰ ਹਰਦੀਪ ਦਾ ਪੂਰਾ ਪਰਿਵਾਰ ਸਹਿਮ 'ਚ ਹੈ। ਖਾਸਕਰ ਉਹਨਾਂ ਦਾ ਪੰਜ ਸਾਲ ਦਾ ਨਿੱਕਾ ਲੜਕਾ ਹੁਣ ਖੌਫ਼ਜ਼ਦਾ ਹੈ। ਪਰਿਵਾਰ ਇਸ ਘਰ ਨੂੰ ਛੱਡ ਕਿਤੇ ਹੋਰ ਜਾਣ ਲਈ ਮਜਬੂਰ ਹੋ ਗਿਆ ਹੈ।