Haanji Daily News,12 April, 2024

Haanji Daily News,12 April, 2024

Please tune in to our daily Australia NEWS for the latest updates at 10:30 AM

12/04/2024

ਘਰੋਂ ਕਹਿ ਕੇ ਗਏ ਸੀ "ਇਹ ਮੇਰਾ ਆਖਰੀ ਲੋਡ ਆ"
ਬੀਤੇ ਵੀਰਵਾਰ ਇੱਕ ਭਿਆਨਕ ਸੜਕੀ ਹਾਦਸੇ ਵਿੱਚ 3 ਟਰੱਕ ਡਰਾਈਵਰਾਂ ਦੀਆਂ ਜਾਨਾ ਚਲੀਆ ਗਈਆ। ਇੰਨਾ ਵਿੱਚੋ 2 ਡਰਾਇਵਰ ਯਾਦਵਿੰਦਰ ਸਿੰਘ ਭੱਟੀ (45) ਅਤੇ ਪੰਕਜ (25) ਸਨ ਜੋ ਐਡੀਲੇਡ ਤੋਂ ਪਰਥ B-Double ਟਰੱਕ ਤੇ ਲੋਡ ਲੈੈ ਕੇ ਜਾ ਰਹੇ ਸੀ, ਰਸਤੇ ਚ yalata ਦੇ ਨੇੜੇ ਇਹ ਸਭ ਕਿਵੇਂ ਵਾਪਰਿਆ, ਕਿਸੇ ਨੂੰ ਕੋਈ ਪਤਾ ਨਹੀਂ। ਪੁਲੀਸ ਦਾ ਕਹਿਣਾ ਹੈ ਕਿ ਇਸ ਤਫਤੀਸ਼ ਵਿੱਚ 6 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ।
ਏਸੇ ਪੇਜ ਤੇ ਤੁਹਾਨੂੰ ਅਸੀਂ ਦੱਸਿਆ ਸੀ ਕਿ ਲਾਸ਼ਾਂ ਦੀ ਪਹਿਚਾਣ ਤੱਕ ਕਰਨੀ ਔਖੀ ਸੀ ਪਰ ਯਾਦਵਿੰਦਰ ਸਿੰਘ ਦੇ ਕੇਸ ਵਿੱਚ ਏਦਾ ਨਹੀਂ ਸੀ।
ਅੱਜ ਯਾਦਵਿੰਦਰ ਸਿੰਘ ਦੀ ਵਿਧਵਾ ਰਮਨਦੀਪ ਕੌਰ ਨੇ ਰੇਡੀਓ ਹਾਂਜੀ ਨੂੰ ਬੜੇ ਭਾਵੁਕ ਹੁੰਦਿਆਂ ਦੱਸਿਆ ਕਿ ਕੱਲ੍ਹ ਪੁਲੀਸ ਨੇ ਉਹਨਾਂ ਨੂੰ ਐਡੀਲੇਡ ਆ ਕਿ ਯਾਦਵਿੰਦਰ ਸਿੰਘ ਦੀ ਮ੍ਰਿਤਕ ਦੇਹ ਦੇ ਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਉਹਨਾਂ ਦੇ ਸਰੀਰ ਤੇ ਕੋਈ ਵੱਡੀ ਸੱਟ ਨਹੀਂ ਸੀ ਸਿਰਫ਼ ਮੱਥੇ ਤੇ ਕੱਟ ਲੱਗਾ ਛੋਟਾ ਜਿਹਾ। ਸ਼ਾਇਦ ਸਿਰ ਵਿੱਚ ਸੱਟ ਲੱਗਣ ਕਰਕੇ ਮੌਤ ਹੋਈ ਹੈ। ਇੰਝ ਲਗਦਾ ਸੀ ਜਿਵੇਂ ਓਹ ਸੁੱਤੇ ਹੋਣ ਤੇ ਹੁਣੇ ਜਾਗ ਕੇ ਕਹਿਣ "ਮੈਂ ਵਾਪਿਸ ਆ ਗਿਆ, ਹੁਣ ਨਹੀਂ ਮੈਂ ਜਾਣਾ ਪ੍ਰਵਾਰ ਛੱਡ ਕੇ"।
ਜਿਸ ਸਮੇਂ ਹਾਦਸਾ ਵਾਪਰਿਆ ਉਹ ਕੈਬਿਨ ਚ ਸੁੱਤੇ ਪਏ ਸੀ। ਮੇਰੇ ਨਾਲ ਆਖਰੀ ਵਾਰ ਸਵੇਰੇ 4.30 ਫੋਨ ਤੇ ਗੱਲ ਹੋਈ ਸੀ ਉਹ ਕਹਿੰਦੇ ਸੀ ਹੁਣ ਮੈਂ ਸੌਣ ਲੱਗਾ। ਟਰੱਕ ਹੁਣ ਪੰਕਜ ਚਲਾ ਲਊਗਾ, ਮੈਂ ਉੱਠ ਕੇ ਦੁਬਾਰਾ ਕਾਲ ਕਰੂਗਾ ਪਰ ਉਹ ਕਾਲ ਕਦੇ ਦੁਬਾਰਾ ਨਹੀਂ ਆਈ।  ਦੱਸਦੇ ਨੇ ਹਾਦਸਾ ਸਵੇਰੇ 6.45 ਤੇ ਵਾਪਰ ਗਿਆ ਸੀ।

: :

OTHER EPISODES


























































































































































































































































































RELATED PODCAST


What's Your Reaction?

Facebook Instagram Youtube Android IOS