Haanji Daily News,20 Feb, 2024

Haanji Daily News,20 Feb, 2024

Please tune in to our daily Australia NEWS for the latest updates at 10:30 AM

20/02/2024

Taylor Swift ਦੇ ਸ਼ੋਆਂ ਕਰਕੇ Melbourne ਦੀ ਆਰਥਿਕਤਾ ਨੂੰ $174 ਮਿਲੀਅਨ ਡਾਲਰ ਦਾ ਮੁਨਾਫ਼ਾ
ਅਮਰੀਕੀ ਗਾਇਕਾ ਨੇ ਆਪਣੇ Eras Tour ਦੇ ਤਿੰਨ ਸ਼ੋਅ ਨਾਲ ਮੈਲਬੌਰਨ ਸ਼ਹਿਰ ਦੀ ਹੋਟਲ ਅਤੇ ਸੈਰ ਸਪਾਟੇ ਦੇ ਸੈਕਟਰ ਨੂੰ ਹੀ $86 ਮਿਲੀਅਨ ਡਾਲਰ ਦਾ ਫਾਇਦਾ ਪਹੁੰਚਿਆ ਹੈ। ਸ਼ਹਿਰ ਦੇ hospitality ਉਦਯੋਗ 'ਤੇ ਪਿਛਲੇ ਮਹੀਨੇ ਨਾਲੋਂ 30 ਫੀਸਦ ਵਧੇਰੇ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ 288,000 ਲੋਕਾਂ ਨੇ ਲੰਘੇ weekend ਦਰਮਿਆਨ ਇਹ musical concert ਵੇਖੇ, ਉਸ ਨਾਲ ਹੋਟਲਾਂ, pubs clubs, ਦੁਕਾਨਾਂ ਆਦਿ ਦਾ ਰਲਵਾਂ ਮੁਨਾਫ਼ਾ $1.2 ਬਿਲੀਅਨ ਡਾਲਰ ਤੱਕ ਹੋ ਸਕਦਾ ਹੈ।
ਆਸਟ੍ਰੇਲੀਆ ਦੇ ਚਾਰ ਵੱਡੇ ਬੈਂਕਾਂ 'ਚੋਂ ਇੱਕ NAB ਮੁਤਾਬਕ ਸਿਰਫ਼ CBD, Richmond, Cremorne ਅਤੇ East Melbourne 'ਚ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਦੀ ਪ੍ਰਤੀ ਦਿਨ ਦੀ ਖ਼ਰਚ $58 ਮਿਲੀਅਨ ਡਾਲਰ ਸੀ।
ਹਾਲਾਂਕਿ ਕਿਸ ਨੇ ਕਿਨ੍ਹਾਂ ਨੁਕਸਾਨ ਝੱਲਿਆ , ਇਸਦਾ ਹਾਲੇ ਅੰਦਾਜ਼ਾ ਲੱਗਣਾ ਬਾਕੀ ਹੈ। ਪਿਛਲੀ ਵਾਰ Ed Shreen ਦੇ ਸ਼ੋਅ ਮਗਰੋਂ MCG ਦੀ ਸਫਾਈ ਅਤੇ ਮੁਰੰਮਤ ਦਾ ਖਰਚ $1 ਮਿਲੀਅਨ ਡਾਲਰ ਆਇਆ ਸੀ।
ਕਿੰਨੀਆਂ ਲੋਕਾਂ ਨੂੰ ਸੜਕੀ ਨਿਯਮ ਉਲਘੰਣਾ ਦੇ ਜੁਰਮਾਨੇ ਆਏ ਹਨ, ਇਸ ਦਾ ਵੀ ਹਾਲੇ ਕੋਈ ਅੰਕੜਾ ਜਾਰੀ ਨਹੀਂ ਹੋਇਆ। ਓਧਰ ਸੂਬਾ ਸਰਕਾਰ ਮੁਤਾਬਕ 1832 ਲੋਕਾਂ ਨੇ ਗੈਰ-ਕਾਨੂੰਨੀ ਢੰਗ ਨਾਲ Taylor Swift ਦੇ ਸ਼ੋਆਂ ਦੀ ਜਿਹੜੀਆਂ online ਟਿਕਟਾਂ ਵੇਚੀਆਂ ਸਨ, ਉਹਨਾਂ ਦੀ ad ਵੀ ਹਟਾ ਲਈ ਗਈ ਹੈ।
: :

OTHER EPISODES


























































































































































































































































































RELATED PODCAST


What's Your Reaction?

Facebook Instagram Youtube Android IOS