Haanji Daily News,19 Feb, 2024

Haanji Daily News,19 Feb, 2024

Please tune in to our daily Australia NEWS for the latest updates at 10:30 AM

19/02/2024

ਕੀ ਤੁਹਾਨੂੰ ਦਵਾਈਆਂ ਬਾਹਰੋਂ ਮੰਗਵਾਉਣ (import ਕਰਨ ਜਾਂ online order ਰਾਹੀਂ) ਦੇ ਨਿਯਮ ਬਾਰੇ ਪਤਾ?
Australian Bureau of Statistics ਮੁਤਾਬਕ 2022-23 ਦੌਰਾਨ 7 ਫੀਸਦੀ ਆਸਟ੍ਰੇਲੀਆਈ ਲੋਕਾਂ ਨੇ ਬੀਮਾਰੀ ਦੀ ਸੂਰਤ 'ਚ ਆਪਣੇ GP ਤੱਕ ਪਹੁੰਚ ਨਹੀਂ ਕੀਤੀ। ਕਿਉਂ ਜੋ ਆਸਟ੍ਰੇਲੀਆ 'ਚ GP ਫੀਸਾਂ ਅੰਦਰ ਵੱਡਾ ਇਜ਼ਾਫ਼ਾ ਹੋਇਆ। Bulk Billing ਡਾਕਟਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ।
ਅਜਿਹੇ 'ਚ 11,000 ਲੋਕਾਂ 'ਤੇ ਕੀਤੇ ਸਰਵੇ 'ਚ ਪਤਾ ਚੱਲਿਆ ਹੈ ਕਿ ਹਰ ਪੰਜ 'ਚੋਂ ਇੱਕ ਆਸਟ੍ਰੇਲੀਆਈ GP ਨੂੰ ਮਿਲਣ ਮਗਰੋਂ ਦਵਾਈਆਂ ਨਹੀਂ ਲੈਂਦਾ, ਕਿਉਂ ਜੋ ਦਵਾਈਆਂ ਦੀ ਕੀਮਤ ਵੀ ਵਧਦੀ ਜਾ ਰਹੀ ਹੈ। ਜੇਕਰ ਤੁਸੀਂ concession card 'ਤੇ ਦਵਾਈਆਂ ਲੈਂਦੇ ਹੋ, ਤਾਂ ਠੀਕ ਨਹੀਂ ਤਾਂ ਦਵਾਈਆਂ ਖਰੀਦਣ ਦੇ ਦੂਸਰੇ ਵਿਕਲਪ ਤਲਾਸ਼ੇ ਜਾ ਰਹੇ ਹਨ।
2023 'ਚ 45 ਸਾਲ ਜਾਂ ਉਸ ਤੋਂ ਵੱਧ ਉਮਰ ਦੇ 1.8 ਫੀਸਦ ਆਸਟ੍ਰੇਲੀਆਈ ਲੋਕਾਂ ਨੇ ਆਪਣੀਆਂ prescription ਦਵਾਈਆਂ import ਕਰਵਾਈਆਂ ਹਨ। ਯਾਨੀ ਹਜ਼ਾਰਾਂ ਲੋਕਾਂ ਨੇ ਹੁਣ ਇਹ ਵਿਕਲਪ ਤਲਾਸ਼ਿਆ ਹੈ।
ਦੇਸ਼ ਦੇ drug regulator - Therapeutic Goods Administration ਯਾਨੀ TGA ਅਨੁਸਾਰ ਤੁਸੀਂ ਨਿਯਮ ਅਨੁਸਾਰ ਕੇਵਲ ਆਪਣੀ ਨਿੱਜੀ ਖਪਤ ਲਈ ਵੱਧ ਤੋਂ ਵੱਧ ਤਿੰਨ ਮਹੀਨੇ ਦੀ ਦਵਾਈ ਨਹੀਂ ਮੰਗਵਾ ਸਕਦੇ। ਇਸ ਨੂੰ ਅੱਗੇ ਵੇਚਿਆ ਨਹੀਂ ਜਾ ਸਕਦਾ। ਜੇਕਰ ਆਸਟ੍ਰੇਲੀਆ 'ਚ ਇਹ prescription (ਪਰਚੀ 'ਤੇ) ਦਵਾਈ ਮਿਲਦੀ ਹੈ, ਤਾਂ ਆਪਣੇ GP ਤੋਂ ਪਰਚੀ ਲੈਣੀ ਜਰੂਰੀ ਹੈ।
: :

OTHER EPISODES


























































































































































































































































































RELATED PODCAST


What's Your Reaction?

Facebook Instagram Youtube Android IOS