Haanji Daily News,08 Feb, 2024

Haanji Daily News,08 Feb, 2024

Please tune in to our daily Australia NEWS for the latest updates at 10:30 AM

08/02/2024

ਇਜ਼ਰਾਈਲ ਦੇ ਖਿਲਾਫ਼ ਬੋਲਣ ਵਾਲੇ ਗ੍ਰੀਨ ਪਾਰਟੀ ਦੇ ਐਮ.ਪੀਜ਼ ਨੂੰ ਪਾਰਲੀਮੈਂਟ 'ਚੋਂ ਬਾਹਰ ਕੱਢਿਆ
ਵਿਕਟੋਰੀਆ ਸੂਬੇ ਦੀ ਪਾਰਲੀਮੈਂਟ 'ਚ ਬੀਤੀ ਕੱਲ੍ਹ Green Party ਦੀ Greens MP Gabrielle de Vietri ਨੇ ਸਵਾਲ ਚੁੱਕਿਆ ਕਿ ਸਾਲ 2022 ਦੇ ਹੋਏ ਇੱਕ ਕਰਾਰ ਤਹਿਤ ਵਿਕਟੋਰੀਆ ਸੂਬਾ ਸਰਕਾਰ ਇਜ਼ਰਾਈਲ ਦੇ ਰੱਖਿਆ ਮਹਿਕਮੇ ਨਾਲ ਸੌਦਾ ਕਰੀ ਬੈਠੀ ਹੈ। ਹੁਣ ਜਦੋਂ ਇਜ਼ਰਾਈਲ ਦੇ ਹਮਲਿਆਂ ਕਰਕੇ ਗਜ਼ਾ 'ਚ 15,000 ਤੋਂ ਵਧੇਰੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ, 25,000 ਤੋਂ ਜ਼ਿਆਦਾ ਜਾਨਾਂ ਜਾ ਚੁੱਕੀਆਂ ਹਨ ਅਤੇ ਲੱਖਾਂ ਲੋਕ ਜ਼ਖ਼ਮੀ ਹੋਏ ਹਨ, ਘਰੋਂ ਉਜੜ ਚੁੱਕੇ ਹਨ ਤਾਂ ਕਿ ਅਜਿਹੇ ਵਿੱਚ ਵਿਕਟੋਰੀਆ ਸਰਕਾਰ ਨੂੰ ਮਾਨਵਤਾ ਖਾਤਰ ਆਪਣਾ MoU ਤੋੜ ਨਹੀਂ ਦੇਣਾ ਚਾਹੀਦਾ ?
ਇਸ ਤੋਂ ਬਾਅਦ ਚਾਰ ਗ੍ਰੀਨ ਪਾਰਟੀ ਸਾਂਸਦਾਂ ਨੇ ਹੱਥ 'ਚ ਤਖਤੀਆਂ ਫੜੀਆਂ, ਜਿਹਨਾਂ 'ਤੇ ਲਿਖਿਆ ਸੀ, "Victoria Labor Stop Arming Isreal"; ਯਾਨੀ ਕਿ ਵਿਕਟੋਰੀਆ ਦੀ ਲੇਬਰ ਪਾਰਟੀ ਇਜ਼ਰਾਈਲ ਨੂੰ ਹਥਿਆਰ ਦੇਣਾ (ਜਾਂ ਹਥਿਆਰਬੰਦ ਸੌਦੇ ਨਾਲ ਆਰਥਿਕ ਪੱਖੋਂ ਮਜ਼ਬੂਤ ਕਰਨਾ) ਬੰਦ ਕਰੋ।
ਇਜ਼ਰਾਈਲ ਖਿਲਾਫ਼ ਬੋਲਣ ਦੀ ਸਜ਼ਾ ਇਹਨਾਂ ਸਾਂਸਦ ਮੈਂਬਰਾਂ ਨੂੰ ਇਹ ਮਿਲੀ ਕਿ ਪਾਰਲੀਮੈਂਟ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਸਰਕਾਰ ਅਤੇ ਵਿਰੋਧੀ ਧਿਰ ਇਸ ਮੁੱਦੇ 'ਤੇ ਇੱਕ ਨਜ਼ਰ ਆਏ ਅਤੇ ਗ੍ਰੀਨ ਪਾਰਟੀ ਦੇ ਮੈਂਬਰਾਂ ਦੀ ਹਰਕਤ ਨੂੰ ਗੈਰ ਸੰਵਿਧਾਨਕ ਕਿਹਾ ਗਿਆ।
: :

OTHER EPISODES


























































































































































































































































































RELATED PODCAST


What's Your Reaction?

Facebook Instagram Youtube Android IOS