EP 8 ਵਾਰਿਸ ਸ਼ਾਹ | Waris Shah | Sarmaya | Radio Haanji

EP 8 ਵਾਰਿਸ ਸ਼ਾਹ | Waris Shah | Sarmaya | Radio Haanji

Waris Shah, the renowned Punjabi Sufi poet of the 18th century, is celebrated for his immortal epic "Heer Ranjha." His poetry explores the depths of human emotions and divine love, leaving a timeless legacy in Punjabi literature and culture.

22/10/2023

ਵਾਰਿਸ ਸ਼ਾਹ ਦਾ ਜਨਮ ਸੱਯਦ ਗੁਲਸ਼ੇਰ ਸ਼ਾਹ ਦੇ ਘਰ ਲਾਹੌਰ ਤੋਂ ਕਰੀਬ 50 ਕਿਲੋਮੀਟਰ ਦੂਰ ਸ਼ੇਖੂਪੁਰਾ ਜਿਲ੍ਹੇ ਦੇ ਪਿੰਡ ਜੰਡਿਆਲਾ ਸ਼ੇਰ ਖ਼ਾਨ ਵਿੱਚ ਹੋਇਆ । ਬਚਪਨ ਵਿੱਚ ਵਾਰਿਸ ਸ਼ਾਹ ਨੂੰ ਪਿੰਡ ਦੀ ਹੀ ਮਸਜਿਦ ਵਿੱਚ ਪੜ੍ਹਨ ਲਈ ਭੇਜਿਆ ਗਿਆ । ਉਸ ਤੋਂ ਬਾਅਦ ਉਨ੍ਹਾਂ ਨੇ ਦਰਸ਼ਨ-ਏ-ਨਜਾਮੀ ਦੀ ਸਿੱਖਿਆ ਕਸੂਰ ਵਿੱਚ ਮੌਲਵੀ ਗ਼ੁਲਾਮ ਮੁਰਤਜਾ ਕਸੂਰੀ ਕੋਲੋਂ ਹਾਸਲ ਕੀਤੀ। ਉੱਥੋਂ ਫਾਰਸੀ ਅਤੇ ਅਰਬੀ ਵਿੱਚ ਵਿਦਿਆ ਪ੍ਰਾਪਤ ਕਰਕੇ ਉਹ ਪਾਕਪਟਨ ਚਲੇ ਗਏ । ਪਾਕਪਟਨ ਵਿੱਚ ਬਾਬਾ ਫ਼ਰੀਦ ਦੀ ਗੱਦੀ ਉੱਤੇ ਮੌਜੂਦ ਬਜ਼ੁਰਗਂ ਕੋਲੋਂ ਉਨ੍ਹਾਂ ਨੂੰ ਆਤਮਕ ਗਿਆਨ ਦੀ ਪ੍ਰਾਪਤੀ ਹੋਈ, ਜਿਸ ਦੇ ਬਾਅਦ ਉਹ ਰਾਣੀ ਹਾਂਸ ਦੀ ਮਸਜਿਦ ਵਿੱਚ ਇਮਾਮ ਰਹੇ ਅਤੇ ਧਾਰਮਿਕ ਵਿਦਿਆ ਦਾ ਪ੍ਰਸਾਰ ਕਰਦੇ ਰਹੇ । ਉਨ੍ਹਾਂ ਦਾ ਨਾਂ ਪੰਜਾਬੀ ਦੇ ਸਿਰਮੌਰ ਕਵੀਆਂ ਵਿਚ ਆਉਂਦਾ ਹੈ । ਉਹ ਮੁੱਖ ਤੌਰ ਤੇ ਆਪਣੇ ਕਿੱਸੇ ਹੀਰ ਰਾਂਝਾ ਲਈ ਮਸ਼ਹੂਰ ਹਨ।

: :

OTHER EPISODES











RELATED PODCAST


What's Your Reaction?

Facebook Instagram Youtube Android IOS