ਕੀ ਤੁਹਾਨੂੰ ਲੱਗਦਾ ਕਿ ਪਰਦੇਸੀਆਂ ਪ੍ਰਤੀ ਓਹਨਾਂ ਦੇ ਇੰਡੀਆ ਵਾਲੇ ਪਰਵਾਰ ਦੀ ਸੋਚ/ਮਿਲਵਰਤਣ ਬਦਲ ਜਾਂਦਾ

ਕੀ ਤੁਹਾਨੂੰ ਲੱਗਦਾ ਕਿ ਪਰਦੇਸੀਆਂ ਪ੍ਰਤੀ ਓਹਨਾਂ ਦੇ ਇੰਡੀਆ ਵਾਲੇ ਪਰਵਾਰ ਦੀ ਸੋਚ/ਮਿਲਵਰਤਣ ਬਦਲ ਜਾਂਦਾ

Step into the captivating world of 'Haanji Melbourne,' the show that ignites conversations about life, success, and the everyday wonders that make our world extraordinary. With a devoted fan base, we explore a diverse array of random topics, making each episode a journey into the extraordinary amidst the ordinary. Join us for insightful, entertaining, and thought-provoking discussions that have made 'Haanji Melbourne' a beloved sensation

15/10/2023

ਕਿਸੇ ਦਾ ਵੀ ਆਪਣਾ ਘਰ, ਪਿੰਡ-ਸ਼ਹਿਰ, ਦੇਸ਼ ਛੱਡ ਕੇ ਜਾਣ ਪਿੱਛੇ ਕੋਈ ਵੀ ਕਾਰਨ ਹੋ ਸਕਦਾ। ਜ਼ਿਆਦਾਤਰ ਅਸੀਂ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਇਹੋ ਜਿਹੇ ਫ਼ੈਸਲੇ ਲੈਂਦੇ ਹਾਂ। ਪਰਦੇਸੀ ਹੋਣ ਮਗਰੋਂ ਬਹੁਤ ਸਾਰੀਆਂ ਚੰਗੀਆਂ-ਮਾੜੀਆਂ, ਔਖੀਆਂ-ਸੌਖਿਆਂ ਰਾਹਾਂ ਉੱਤੇ ਤੁਰ ਕੇ ਬਿਗਾਨੇ ਮੁਲਖਾਂ ਵਿੱਚ ਆਪਣੀ ਥਾਂ ਬਣਾਉਣੀ ਪੈਂਦੀ ਹੈ। ਬਥੇਰਾ ਕੁੱਝ ਇਹੋ ਜਿਹਾ ਝੱਲਣਾ ਪੈਂਦਾ ਹੈ ਜੋ ਕਿ ਬਿਆਨਿਆ ਵੀ ਨਹੀਂ ਜਾ ਸਕਦਾ ਤੇ ਲਈ ਵਰ੍ਹਿਆਂ ਦੀ ਅਣਥੱਕ ਮਿਹਨਤ ਮਗਰੋਂ ਪੈਰ ਜੰਮਦੇ ਹਨ। ਜਿੱਥੇ ਇੱਕ ਪਰਦੇਸੀ ਬੇਗਾਨਿਆਂ ਵਿੱਚ ਰਹਿ ਕੇ ਨਵੀਂ ਜ਼ਿੰਦਗੀ ਦਾ ਬੂਟਾ ਲਾਉਂਦਾ ਹੈ ਉੱਥੇ ਉਨਾਂ ਹੀ ਉਹ ਆਪਣੀ ਧਰਤੀ ਤੇ ਆਪਣਿਆਂ ਤੋਂ ਦੂਰ ਹੁੰਦਾ ਜਾਂਦਾ ਹੈ। ਜਿਸਦੀ ਮੱਠੀ-ਮੱਠੀ ਪੀੜ੍ਹ ਹਮੇਸ਼ਾਂ ਉਸਦੇ ਦਿਲ ਵਿੱਚ ਉੱਠਦੀ ਰਹਿੰਦੀ ਹੈ ਅਤੇ ਆਪਣਿਆਂ ਤੋਂ ਬਣੀ ਦੂਰੀ ਸਤਾਉਂਦੀ ਰਹਿੰਦੀ ਹੈ ਤੇ ਹੌਲੇ-ਹੌਲੇ ਪਿੱਛੇ ਪਰਿਵਾਰ ਨਾਲ ਸੋਚ ਤੇ ਮਿਲਵਰਤਣ ਵੀ ਬਦਲਣ ਲੱਗਦਾ ਹੈ। ਸਮੇਂ ਦੇ ਨਾਲ-ਨਾਲ ਇੰਡੀਆ ਵਾਲੇ ਸੋਚਦੇ ਨੇ ਕਿ ਬਾਹਰ ਵਾਲਿਆਂ ਦੀ ਸੋਚ ਤੇ ਮੇਲ-ਮਿਲਾਪ ਦਾ ਫ਼ਰਕ ਪੈਂਦਾ ਜਾ ਰਿਹਾ ਤੇ ਬਾਹਰ ਵਾਲੇ ਸੋਚਦੇ ਨੇ ਕਿ ਇੰਡੀਆ ਵਾਲਿਆਂ ਦੀ ਸੋਚ ਅਤੇ ਵਤੀਰਾ ਬਦਲ ਗਿਆ ਹੈ।
ਹਾਂਜੀ ਮੈਲਬਰਨ ਸ਼ੋ ਵਿੱਚ ਹੋਈ ਇਸ ਵਿਸ਼ੇ ਗੱਲਬਾਤ ਨੂੰ ਆਪ ਸਭ ਨੇ ਬਹੁਤ ਪਸੰਦ ਕੀਤਾ। ਹੁਣ ਤੁਸੀਂ ਉਸ ਗੱਲਬਾਤ ਨੂੰ ਪੌਡਕਾਸਟ ਦੇ ਰੂਪ ਵਿੱਚ ਸੁਣ ਸਕਦੇ ਹੋ....

: :

OTHER EPISODES







































RELATED PODCAST


What's Your Reaction?

Facebook Instagram Youtube Android IOS