ਆਸਟ੍ਰੇਲੀਆਈ ਝੰਡੇ ਮੁੜ ਵੇਚਣ ਨੂੰ ਤਿਆਰ Woolworths

ਪਰ ਹੁਣ ਲਗਭਗ ਛੇ ਮਹੀਨਿਆਂ ਬਾਅਦ ਆਪਣੇ ਫ਼ੈਸਲੇ ਤੋਂ ਪਲਟਦਿਆਂ Woolworths ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਸਟੋਰਾਂ ਦੀ ਸ਼ੈਲਫਾਂ 'ਤੇ ਆਸਟ੍ਰੇਲੀਆ ਦੇ ਝੰਡੇ ਲੈ ਆਉਣਗੇ

ਆਸਟ੍ਰੇਲੀਆਈ ਝੰਡੇ ਮੁੜ ਵੇਚਣ ਨੂੰ ਤਿਆਰ Woolworths
ਆਸਟ੍ਰੇਲੀਆਈ ਝੰਡੇ ਮੁੜ ਵੇਚਣ ਨੂੰ ਤਿਆਰ Woolworths ਇਸ ਸਾਲ ਦੀ ਸ਼ੁਰੂਆਤ 'ਚ 26 ਜਨਵਰੀ ਤੋਂ ਪਹਿਲਾਂ (Australia Day) ਦੇਸ਼ ਦੀ ਸਭ ਤੋਂ ਵੱਡੀ ਰਿਟੇਲ ਕੰਪਨੀ ਵੂਲਵਰਥਸ ਨੇ ਕਿਹਾ ਸੀ ਕਿ ਉਹ ਹੁਣ ਤੋਂ ਦੇਸ਼ ਭਰ ਦੇ ਸਟੋਰਾਂ 'ਚ ਆਸਟ੍ਰੇਲੀਆਈ ਝੰਡੇ, ਟੋਪੀਆਂ, ਚੱਪਲਾਂ ਨਹੀਂ ਵੇਚਣਗੇ। ਜਿਸ ਤੋਂ ਬਾਅਦ ਵਿਰੋਧੀ ਧਿਰ ਨੇਤਾ Peter Dutton ਨੇ ਰਿਟੇਲ ਸਟੋਰ ਕੰਪਨੀ ਦਾ ਬਾਈਕਾਟ ਕਰਨ ਦੀ ਗੱਲ ਕਹੀ ਸੀ।
ਪਰ ਹੁਣ ਲਗਭਗ ਛੇ ਮਹੀਨਿਆਂ ਬਾਅਦ ਆਪਣੇ ਫ਼ੈਸਲੇ ਤੋਂ ਪਲਟਦਿਆਂ Woolworths ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਸਟੋਰਾਂ ਦੀ ਸ਼ੈਲਫਾਂ 'ਤੇ ਆਸਟ੍ਰੇਲੀਆ ਦੇ ਝੰਡੇ ਲੈ ਆਉਣਗੇ। ਹਾਲਾਂਕਿ ਝੰਡੇ ਦੇ ਵਰਗੀਆਂ ਦੂਜੀਆਂ ਆਈਟਮਾਂ (ਜਿਵੇਂ ਤੌਲੀਆ, ਚੱਪਲਾਂ, ਟੋਪੀਆਂ ਆਦਿ) ਨਹੀਂ ਵੇਚਣਗੇ। ਕੰਪਨੀ ਨੇ ਇਹ ਫ਼ੈਸਲਾ ਪੈਰਿਸ ਓਲੰਪਿਕ (ਅਗਲੇ ਦੋ ਹਫਤਿਆਂ 'ਚ ਸ਼ੁਰੂ ਹੋਣ ਜਾ ਰਹੇ) ਤੋਂ ਪਹਿਲਾਂ ਲਿਆ ਹੈ, ਤਾਂ ਜੋ ਲੋਕ ਆਸਟ੍ਰੇਲੀਆ ਦੇ ਝੰਡੇ Woolworths ਸਟੋਰਾਂ ਤੋਂ ਖ੍ਰੀਦ ਸਕਣ।
Facebook Instagram Youtube Android IOS