0447171674 | 0447171674 , 0393560344 | info@haanji.com.au

Woolworths ਅਤੇ Coles ਨੇ ਜਾਣ ਬੁੱਝ ਕੇ ਵਧਾਏ ਵਸਤੂਆਂ ਦੇ ਰੇਟ - Radio Haanji

ਗ੍ਰਾਹਕਾਂ ਨੂੰ ਗੁੰਮਰਾਹ ਕਰਨ ਲਈ Coles ਨੇ ਅਜਿਹੇ ਹੀ ਤਰੀਕੇ ਨਾਲ 245 ਪ੍ਰੋਡਕਟ ਪਹਿਲਾਂ ਰੇਟ ਵਧਾ ਕੇ ਰੱਖ ਦਿੱਤੇ ਅਤੇ ਮਗਰੋਂ 'Down Down' ਦੇ ਸਟਿੱਕਰ ਲਗਾਕੇ ਇਹਨਾਂ ਨੂੰ ਸਸਤੇ ਦੱਸ ਵੇਚਿਆ।

Woolworths ਅਤੇ Coles ਨੇ ਜਾਣ ਬੁੱਝ ਕੇ ਵਧਾਏ ਵਸਤੂਆਂ ਦੇ ਰੇਟ - Radio Haanji
Australian Competition and Consumer Commission ਯਾਨੀ ACCC ਨੇ ਆਪਣੀ ਮਹੀਨਿਆਂ ਬੱਧੀ ਕੀਤੀ ਜਾਂਚ ਵਿੱਚ ਪਾਇਆ ਕਿ ਸਤੰਬਰ 2021 ਤੋਂ ਮਈ 2023 ਦਰਮਿਆਨ Woolworths ਨੇ 266 ਅਲੱਗ ਅਲੱਗ ਉਤਪਾਦਾਂ ਦੀ ਕੀਮਤਾਂ ਨੂੰ ਜਾਣ ਬੁੱਝ ਜੇ ਵਧਾਇਆ ਅਤੇ ਬਾਅਦ ਵਿੱਚ ਮਾਮੂਲੀ (ਕੁਝ ਸੇਂਟ) ਕਮੀ ਕਰਕੇ ਉਸਨੂੰ ਡਿਸਕਾਊਂਟ 'ਤੇ ਲਿਖਿਆ ਦੱਸ ਦਿੱਤਾ। ਜਦਕਿ ਉਹ ਅਸਲ ਕੀਮਤ ਨਾਲੋਂ ਹਾਲੇ ਵੀ ਇਹ ਵਧੇਰੇ ਕੀਮਤ 'ਤੇ ਵੇਚ ਰਹੇ ਸਨ।
ਗ੍ਰਾਹਕਾਂ ਨੂੰ ਗੁੰਮਰਾਹ ਕਰਨ ਲਈ Coles ਨੇ ਅਜਿਹੇ ਹੀ ਤਰੀਕੇ ਨਾਲ 245 ਪ੍ਰੋਡਕਟ ਪਹਿਲਾਂ ਰੇਟ ਵਧਾ ਕੇ ਰੱਖ ਦਿੱਤੇ ਅਤੇ ਮਗਰੋਂ 'Down Down' ਦੇ ਸਟਿੱਕਰ ਲਗਾਕੇ ਇਹਨਾਂ ਨੂੰ ਸਸਤੇ ਦੱਸ ਵੇਚਿਆ।
ਗ੍ਰਾਹਕਾਂ ਦੇ ਹੱਕਾਂ 'ਤੇ ਨਜ਼ਰਸਾਨੀ ਰੱਖਣ ਵਾਲੀ ਸੰਸਥਾ ACCC ਨੇ ਆਪਣੀ ਤਾਜ਼ਾ inquiry 'ਚ ਪਾਇਆ ਹੈ ਕਿ ਆਸਟ੍ਰੇਲੀਆ ਦੇ 67 ਫੀਸਦ ਰਿਟੇਲ ਬਾਜ਼ਾਰ 'ਤੇ ਕਬਜ਼ਾ ਕਰਨ ਵਾਲੀਆਂ ਦੋ ਵੱਡੀਆਂ ਕੰਪਨੀਆਂ Coles ਅਤੇ Woolworths ਉੱਤੇ ਹੁਣ ਲੋਕਾਂ ਦਾ ਭਰੋਸਾ ਨਹੀਂ ਰਿਹਾ।
ਬੇਸ਼ੱਕ ਇਹ ਦੋ ਵੱਡੀਆਂ ਕੰਪਨੀਆਂ ਅਤੇ ਦੂਸਰੇ ਰਿਟੇਲ ਚੇਨ ਸਟੋਰਾਂ ਨੂੰ ਵੀ ਜਵਾਬ ਦੇਹ ਬਣਾਉਣ ਲਈ ਆਸਟ੍ਰੇਲੀਆ ਸਰਕਾਰ ਵੀ ਸਖ਼ਤ ਰੌਂਅ ਵਿੱਚ ਵਿਖਾਈ ਦੇ ਰਹੀ ਹੈ। ਪਰ ਕੀ ਲੋਕਾਂ ਦੀ ਜੇਬ 'ਤੇ ਵੱਜਿਆ 'ਡਾਕਾ' ਅਤੇ ਨਾਜਾਇਜ਼ ਕੀਮਤਾਂ ਰਾਹੀਂ ਲੁੱਟੇ ਗਏ ਪੈਸੇ ਵਾਪਸ ਮੁੜਨਗੇ?
Facebook Instagram Youtube Android IOS