ਡੁੱਬਣ ਦੇ ਕਰਕੇ ਦੋ ਹੋਰ ਭਾਰਤੀ ਨੌਜਵਾਨਾਂ ਦੀ ਮੌਤ - Radio Haanji - Radio Haanji 1674AM

0447171674 | 0447171674 , 0393560344 | info@haanji.com.au

ਡੁੱਬਣ ਦੇ ਕਰਕੇ ਦੋ ਹੋਰ ਭਾਰਤੀ ਨੌਜਵਾਨਾਂ ਦੀ ਮੌਤ - Radio Haanji

ਪੁਲਿਸ ਨੇ ਮ੍ਰਿਤਕ ਦੇਹਾਂ ਪਾਣੀ ਵਿੱਚੋਂ ਬਾਹਰ ਕਢਵਾ ਲਈਆਂ ਹਨ ਅਤੇ ਮ੍ਰਿਤਕਾਂ ਦੀ ਸ਼ਨਾਖਤ ਭਾਰਤੀ ਮੂਲ ਦੇ ਚੇਤੰਨਿਆ ਮੁਪਾਰਾਜੂ ਅਤੇ ਸੂਰਿਆ ਤੇਜਾ ਵੱਜੋਂ ਹੋਈ ਹੈ। Crains ਤੋਂ ਲਗਭਗ 100 ਕਿਮੀ ਦੂਰ ਇਸ waterfall ਨੂੰ ਕਾਫੀ ਸ਼ਾਂਤ ਅਤੇ ਮਸ਼ਹੂਰ ਸੈਰ ਸਪਾਟਾ ਸਥਾਨ ਹੈ। ਸਥਾਨਕ ਲੋਕਾਂ ਅਨੁਸਾਰ ਇੱਥੇ ਅੱਜ ਤੱਕ ਕੋਈ ਮੌਤ ਨਹੀਂ ਹੋਈ ਸੀ।

ਡੁੱਬਣ ਦੇ ਕਰਕੇ ਦੋ ਹੋਰ ਭਾਰਤੀ ਨੌਜਵਾਨਾਂ ਦੀ ਮੌਤ  - Radio Haanji
ਡੁੱਬਣ ਦੇ ਕਰਕੇ ਦੋ ਹੋਰ ਭਾਰਤੀ ਨੌਜਵਾਨਾਂ ਦੀ ਮੌਤ, ਕੁਈਨਜ਼ਲੈਂਡ ਸੂਬੇ ਦੇ ਉੱਤਰੀ ਹਿੱਸੇ ਦੇ Millaa Millaa ਵਾਟਰਫਾਲ ਵਿੱਚ ਨਹਾਉਣ ਗਏ 2 ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਆਈ ਹੈ। ਦੋਨਾਂ ਨੌਜਵਾਨਾਂ ਦੀ ਉਮਰ 20 ਤੋਂ 25 ਸਾਲਾਂ ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਇਹ 3 ਨੌਜਵਾਨ ਸਨ, ਜਿਨ੍ਹਾਂ ਵਿੱਚੋਂ ਇੱਕ ਨੇ ਪਹਿਲਾਂ ਵਾਟਰਫਾਲ ਵਿੱਚ ਛਾਲ ਮਾਰੀ, ਜਿਸਨੂੰ ਬਾਹਰ ਆਉਣ ਵਿੱਚ ਦਿੱਕਤ ਮਹਿਸੂਸ ਹੋਣ ‘ਤੇ ਦੂਜਾ ਨੌਜਵਾਨ ਵੀ ਉਸਦੀ ਮੱਦਦ ਲਈ ਪਾਣੀ ਵਿੱਚ ਉੱਤਰ ਗਿਆ, ਪਰ ਕੁਝ ਸਮੇਂ ਬਾਅਦ ਹੀ ਦੋਨੋਂ ਲਾਪਤਾ ਹੋ ਗਏ।
ਪੁੁਲਿਸ ਨੇ ਮ੍ਰਿਤਕ ਦੇਹਾਂ ਪਾਣੀ ਵਿੱਚੋਂ ਬਾਹਰ ਕਢਵਾ ਲਈਆਂ ਹਨ ਅਤੇ ਮ੍ਰਿਤਕਾਂ ਦੀ ਸ਼ਨਾਖਤ ਭਾਰਤੀ ਮੂਲ ਦੇ ਚੇਤੰਨਿਆ ਮੁਪਾਰਾਜੂ ਅਤੇ ਸੂਰਿਆ ਤੇਜਾ ਵੱਜੋਂ ਹੋਈ ਹੈ। Crains ਤੋਂ ਲਗਭਗ 100 ਕਿਮੀ ਦੂਰ ਇਸ waterfall ਨੂੰ ਕਾਫੀ ਸ਼ਾਂਤ ਅਤੇ ਮਸ਼ਹੂਰ ਸੈਰ ਸਪਾਟਾ ਸਥਾਨ ਹੈ। ਸਥਾਨਕ ਲੋਕਾਂ ਅਨੁਸਾਰ ਇੱਥੇ ਅੱਜ ਤੱਕ ਕੋਈ ਮੌਤ ਨਹੀਂ ਹੋਈ ਸੀ।
ਪਾਣੀ ਵਾਲੀ ਥਾਂਵਾਂ (ਝਰਨੇ, ਨਦੀਆਂ ਅਤੇ ਸਮੁੰਦਰ) 'ਚ ਭਾਰਤੀ ਮੂਲ ਦੇ ਲੋਕਾਂ ਦੀ ਹੋ ਰਹੀ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ।
Facebook Instagram Youtube Android IOS