ਆਸਟ੍ਰੇਲੀਆ 'ਚ ਨਾਬਾਲਿਗਾਂ 'ਤੇ Social Media ਪਾਬੰਦੀ ਦਾ ਕਾਨੂੰਨ ਪ੍ਰਸਤਾਵਿਤ
ਮਾਪਿਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ Anthony Albanese ਨੇ ਕਿਹਾ ਕਿ ਕਾਨੂੰਨ ਪਾਸ ਹੋਣ ਤੋਂ 12 ਮਹੀਨਿਆਂ ਅੰਦਰ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ।
ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਸਖ਼ਤ ਕਾਨੂੰਨ ਲਿਆਉਣ ਦੀ ਤਿਆਰੀ ਖਿੱਚ ਲਈ ਗਈ ਹੈ।
ਮਾਪਿਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ Anthony Albanese ਨੇ ਕਿਹਾ ਕਿ ਕਾਨੂੰਨ ਪਾਸ ਹੋਣ ਤੋਂ 12 ਮਹੀਨਿਆਂ ਅੰਦਰ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਬਿਲ ਨੂੰ ਪ੍ਰਸਤਾਵ ਕਰਦਿਆਂ ਉਹਨਾਂ ਦੱਸਿਆ ਕਿ ਇਹ ਹੁਣ ਮਾਪਿਆਂ ਦਾ ਫ਼ਰਜ਼ ਹੋਵੇਗਾ ਕਿ ਉਹ ਆਪਣੇ ਨਾਬਾਲਿਗਾਂ ਨੂੰ ਕੋਰੀ ਨਾਂਹ ਕਰਨ ਅਤੇ ਕਹਿਣ ਕਿ ਦੇਸ਼ ਦਾ ਕਾਨੂੰਨ ਸਾਨੂੰ ਇਹ ਤੁਹਾਡੇ ਲਈ ਇਸਤੇਮਾਲ ਕਰਨ ਤੋਂ ਰੋਕਦਾ ਹੈ।
ਹਾਲਾਂਕਿ ਕਾਨੂੰਨ ਤਹਿਤ ਸਜ਼ਾਵਾਂ ਤਾਂ ਨਹੀਂ ਹੋਣਗੀਆਂ, ਪਰ ਸੋਸ਼ਲ ਮੀਡੀਆ ਕੰਪਨੀਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ।