ਬੇਹੱਦ ਮੰਦਭਾਗਾ- "ਸਮਾਂ ਕਦੋਂ ਆ ਜਾਵੇ, ਕੁਝ ਨਹੀਂ ਪਤਾ"

ਮੈਲਬੌਰਨ ਦੇ ਰਹਿਣ ਵਾਲੇ ਸਮਸ਼ੇਰ ਸਿੰਘ ਨੇ ਰੇਡੀਓ ਹਾਂਜੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਅਤੇ ਰਵਿੰਦਰ ਸਿੰਘ ਓਥੋਂ ਟਰੱਕ ਲੋਡ ਲੈ ਕੇ ਸਿਡਨੀ ਆਉਂਦੇ ਹਨ। Moorebank 'ਚ ਮਾਲ ਢੁਆਈ ਮਗਰੋਂ ਵਾਪਸ ਮੁੜਨ ਦੀ ਤਿਆਰੀ ਸੀ। ਟੱਰਕ ਦੇ curtain ਬੰਦ ਕਰਨ ਲਈ ਇੱਕ ਪਾਸੇ ਉਹ ਖੁਦ ਚੜ੍ਹ ਗਿਆ ਅਤੇ ਦੂਸਰੇ ਵੰਨੇ ਰਵਿੰਦਰ। ਅਚਾਨਕ ਰਵਿੰਦਰ ਥੱਲੇ ਡਿੱਗ ਪਿਆ ਅਤੇ ਸਿਰ 'ਚੋਂ ਲਹੂ ਵਗ ਪਿਆ ਅਤੇ ਓਥੇ ਹੀ ਉਸਦੀ ਮੌਤ ਹੋ ਗਈ। ਮੁੱਢਲੀ ਜਾਂਚ ਵਿਚ ਥੱਲੇ ਡਿੱਗਣ ਦੀ ਵਜ੍ਹਾ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।

ਬੇਹੱਦ ਮੰਦਭਾਗਾ- "ਸਮਾਂ ਕਦੋਂ ਆ ਜਾਵੇ, ਕੁਝ ਨਹੀਂ ਪਤਾ"
ਮੈਲਬੌਰਨ ਦੇ ਵਸਨੀਕ ਰਵਿੰਦਰ ਸਿੰਘ ਦੀ ਪਿਛਲੇ ਦਿਨਾਂ ਦਰਮਿਆਨ ਟਰੱਕ ਤੋਂ ਡਿੱਗਣ ਦੇ ਚੱਲਦਿਆਂ ਮੌਤ ਹੋ ਗਈ। ਪਰ ਖ਼ਬਰ ਐਨੀ ਨਹੀਂ ਹੈ। ਬਲਕਿ ਇਹ ਇੱਕ ਦਰਦਨਾਕ ਕਹਾਣੀ ਵਾਪਰੀ ਹੈ ਨਵਨੀਤ ਕੌਰ ਦੇ ਨਾਲ। ਜਿਸ ਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਕਿ ਪਿਛਲੇ 6 ਸਾਲਾਂ ਤੋਂ ਆਮ ਵਾਂਗ ਨੌਕਰੀ 'ਤੇ ਗਿਆ ਉਸਦੇ ਸਿਰ ਦਾ ਸਾਈਂ ਵਾਪਸ ਨਹੀਂ ਮੁੜਨ ਵਾਲਾ।
ਮਾਮਲਾ 5 ਜੁਲਾਈ ਦਾ ਹੈ। ਮੈਲਬੌਰਨ ਦੇ ਰਹਿਣ ਵਾਲੇ ਸਮਸ਼ੇਰ ਸਿੰਘ ਨੇ ਰੇਡੀਓ ਹਾਂਜੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਅਤੇ ਰਵਿੰਦਰ ਸਿੰਘ ਓਥੋਂ ਟਰੱਕ ਲੋਡ ਲੈ ਕੇ ਸਿਡਨੀ ਆਉਂਦੇ ਹਨ। Moorebank 'ਚ ਮਾਲ ਢੁਆਈ ਮਗਰੋਂ ਵਾਪਸ ਮੁੜਨ ਦੀ ਤਿਆਰੀ ਸੀ। ਟੱਰਕ ਦੇ curtain ਬੰਦ ਕਰਨ ਲਈ ਇੱਕ ਪਾਸੇ ਉਹ ਖੁਦ ਚੜ੍ਹ ਗਿਆ ਅਤੇ ਦੂਸਰੇ ਵੰਨੇ ਰਵਿੰਦਰ। ਅਚਾਨਕ ਰਵਿੰਦਰ ਥੱਲੇ ਡਿੱਗ ਪਿਆ ਅਤੇ ਸਿਰ 'ਚੋਂ ਲਹੂ ਵਗ ਪਿਆ ਅਤੇ ਓਥੇ ਹੀ ਉਸਦੀ ਮੌਤ ਹੋ ਗਈ। ਮੁੱਢਲੀ ਜਾਂਚ ਵਿਚ ਥੱਲੇ ਡਿੱਗਣ ਦੀ ਵਜ੍ਹਾ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।
ਰਵਿੰਦਰ ਦੇ ਚਚੇਰੇ ਭਰਾ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਨੇ ਕਿੰਨੇ ਸਾਲਾਂ ਤੋਂ ਕਦੇ ਸਿਰ ਪੀੜ ਦੀ ਗੋਲੀ ਨਹੀਂ ਸੀ ਲਈ। ਚੰਗੀ ਖੁਰਾਕ ਸੀ ਅਤੇ ਪੀ ਆਰ ਵੀ ਜਲਦ ਆਉਣ ਵਾਲੀ ਸੀ। ਦਿਲ ਦਾ ਦੌਰਾ ਪੈਣ ਦੀ ਖ਼ਬਰ ਤਾਂ ਪੈਰਾਂ ਹੇਠੋਂ ਜਮੀਨ ਖਿਸਕਣ ਵਾਲੀ ਹੈ। "ਟਾਈਮ ਦੀ ਗੱਲ ਹੈ ਭਾਜੀ, ਬੰਦਾ ਤਾਂ ਬੁਲਬੁਲਾ ਹੈ"।
ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਗੱਗੋਮਾਹਲ ਦੇ ਰਵਿੰਦਰ ਸਿੰਘ ਦੀ ਮੌਤ ਹੋ ਜਾਣ ਦੇ ਸਮਾਚਾਰ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਰਵਿੰਦਰ ਅਤੇ ਨਵਨੀਤ ਕੌਰ ਦਾ 2015 ਵਿੱਚ ਵਿਆਹ ਹੋਇਆ ਸੀ ਅਤੇ 2016 ਵਿੱਚ ਉਹ ਆਪਣੀ ਪਤਨੀ ਨਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਚਲਾ ਗਿਆ ਸੀ। ਉਹਨਾਂ ਦੇ 6 ਮਹੀਨਿਆਂ ਅਤੇ ਪੰਜ ਸਾਲ ਦੀਆਂ ਦੋ ਧੀਆਂ ਹਨ। ਨਿੱਕੇ ਬੱਚਿਆ ਦੇ ਸਿਰੋਂ ਪਿਓ ਦਾ ਹੱਥ ਉੱਠ ਗਿਆ ਹੈ। ਮਾਪੇ ਹੁਣ ਆਪਣੇ ਇਕਲੌਤੇ ਪੁੱਤਰ ਦੀ ਲਾਸ਼ ਉਡੀਕ ਰਹੇ ਨੇ।
Facebook Instagram Youtube Android IOS