0447171674 | 0447171674 , 0393560344 | info@haanji.com.au

ਮੀਂਹ ਨੇ ਭਾਰਤ-ਬੰਗਲਾਦੇਸ਼ ਟੈਸਟ ਮੈਚ ਦਾ ਤੀਜਾ ਦਿਨ ਵੀ ਰੁਕਾਇਆ

ਮੀਂਹ ਦੇ ਰੁਕ-ਰੁਕ ਕੇ ਪੈਣ ਅਤੇ ਮੈਦਾਨ ਦੀ ਗਿੱਲੀ ਹਾਲਤ ਕਾਰਨ ਤਿੰਨ ਦਿਨਾਂ ਵਿੱਚ ਲਗਭਗ ਅੱਠ ਸੈਸ਼ਨਾਂ ਦੀ ਖੇਡ ਪ੍ਰਭਾਵਿਤ ਹੋ ਚੁੱਕੀ ਹੈ। ਇਸ ਨਾਲ ਦੋ ਮੈਚਾਂ ਦੀ ਲੜੀ ਦੇ ਆਖ਼ਰੀ ਮੈਚ ਦਾ ਨਤੀਜਾ ਵੀ ਖਤਰੇ ਵਿੱਚ ਪੈ ਗਿਆ ਹੈ। ਦੂਜੇ ਅਤੇ ਤੀਜੇ ਦਿਨ ਦੀ ਖੇਡ ਮੀਂਹ ਕਾਰਨ ਨਾ ਹੋ ਸਕੀ, ਜਿਸ ਨੇ ਮੈਦਾਨ ਦੀ ਡਰੇਨੇਜ ਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।

ਮੀਂਹ ਨੇ ਭਾਰਤ-ਬੰਗਲਾਦੇਸ਼ ਟੈਸਟ ਮੈਚ ਦਾ ਤੀਜਾ ਦਿਨ ਵੀ ਰੁਕਾਇਆ

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋ ਰਹੇ ਦੂਜੇ ਟੈਸਟ ਮੈਚ ਦਾ ਤੀਜਾ ਦਿਨ ਵੀ ਅੱਜ ਮੀਂਹ ਦੇ ਕਾਰਨ ਰੱਦ ਕਰ ਦਿੱਤਾ ਗਿਆ। ਰਾਤ ਦੇ ਮੀਂਹ ਨੇ ਖੇਡ ਸ਼ੁਰੂ ਹੋਣ ਵਿੱਚ ਬਾੜਾ ਰੋਕ ਪਾਈ, ਹਾਲਾਂਕਿ ਦੁਪਹਿਰ ਦੋ ਵਜੇ ਦੇ ਕਰੀਬ ਮੌਸਮ ਕੁਝ ਸਾਫ਼ ਹੋਇਆ ਸੀ। ਧੁੱਪ ਨਿੱਕਲਣ ਦੇ ਬਾਵਜੂਦ ਮੈਦਾਨ ਦੇ ਕੁੱਝ ਹਿੱਸੇ ਵੀ ਗਿੱਲੇ ਸਨ, ਜਿਸ ਕਰਕੇ ਅਧਿਕਾਰੀਆਂ ਨੇ ਖੇਡ ਜਾਰੀ ਨਾ ਕਰਨ ਦਾ ਫ਼ੈਸਲਾ ਕੀਤਾ।

ਮੀਂਹ ਦੇ ਰੁਕ-ਰੁਕ ਕੇ ਪੈਣ ਅਤੇ ਮੈਦਾਨ ਦੀ ਗਿੱਲੀ ਹਾਲਤ ਕਾਰਨ ਤਿੰਨ ਦਿਨਾਂ ਵਿੱਚ ਲਗਭਗ ਅੱਠ ਸੈਸ਼ਨਾਂ ਦੀ ਖੇਡ ਪ੍ਰਭਾਵਿਤ ਹੋ ਚੁੱਕੀ ਹੈ। ਇਸ ਨਾਲ ਦੋ ਮੈਚਾਂ ਦੀ ਲੜੀ ਦੇ ਆਖ਼ਰੀ ਮੈਚ ਦਾ ਨਤੀਜਾ ਵੀ ਖਤਰੇ ਵਿੱਚ ਪੈ ਗਿਆ ਹੈ। ਦੂਜੇ ਅਤੇ ਤੀਜੇ ਦਿਨ ਦੀ ਖੇਡ ਮੀਂਹ ਕਾਰਨ ਨਾ ਹੋ ਸਕੀ, ਜਿਸ ਨੇ ਮੈਦਾਨ ਦੀ ਡਰੇਨੇਜ ਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।

ਪਹਿਲੇ ਦਿਨ ਬੰਗਲਾਦੇਸ਼ ਨੇ ਤਿੰਨ ਵਿਕਟਾਂ ’ਤੇ 107 ਦੌੜਾਂ ਬਣਾਈਆਂ ਸਨ, ਜਿੱਥੇ ਮੀਂਹ ਦੇ ਕਾਰਨ ਸਿਰਫ਼ 35 ਓਵਰ ਹੀ ਖੇਡੇ ਜਾ ਸਕੇ। ਭਾਰਤ ਲਈ ਆਕਾਸ਼ਦੀਪ ਨੇ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ ਅਤੇ ਸ਼ਾਦਮਾਨ ਇਸਲਾਮ ਨੂੰ ਆਊਟ ਕੀਤਾ, ਜਦਕਿ ਰਵੀਚੰਦਰਨ ਅਸ਼ਵਿਨ ਨੇ ਕਪਤਾਨ ਨਜਮੁਲ ਹੁਸੈਨ ਸ਼ੰਟੋ ਦੀ ਵਿਕਟ ਲਈ।

ਭਾਰਤ ਪਹਿਲਾ ਟੈਸਟ 280 ਦੌੜਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਨਾਲ ਅਗੇ ਹੈ।

Facebook Instagram Youtube Android IOS