ਪੁਲਿਸ ਨੇ ਮ੍ਰਿਤਕ ਦੇਹਾਂ ਪਾਣੀ ਵਿੱਚੋਂ ਬਾਹਰ ਕਢਵਾ ਲਈਆਂ ਹਨ ਅਤੇ ਮ੍ਰਿਤਕਾਂ ਦੀ ਸ਼ਨਾਖਤ ਭਾਰਤੀ ਮੂਲ ਦੇ ਚੇਤੰਨਿਆ ਮੁਪਾਰਾਜੂ ਅਤੇ ਸੂਰਿਆ ਤੇਜਾ ਵੱਜੋਂ ਹੋਈ ਹੈ। Crains ਤੋਂ ਲਗਭਗ 100 ਕਿਮੀ ਦੂਰ ਇਸ waterfall ਨੂੰ ਕਾਫੀ ਸ਼ਾਂਤ ਅਤੇ ਮਸ਼ਹੂਰ ਸੈਰ ਸਪਾਟਾ ਸਥਾਨ ਹੈ। ਸਥਾਨਕ ਲੋਕਾਂ ਅਨੁਸਾਰ ਇੱਥੇ ਅੱਜ ਤੱਕ ਕੋਈ ਮੌਤ ਨਹੀਂ ਹੋਈ ਸੀ।
ਮੈਲਬੌਰਨ ਦੇ ਰਹਿਣ ਵਾਲੇ ਸਮਸ਼ੇਰ ਸਿੰਘ ਨੇ ਰੇਡੀਓ ਹਾਂਜੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਅਤੇ ਰਵਿੰਦਰ ਸਿੰਘ ਓਥੋਂ ਟਰੱਕ ਲੋਡ ਲੈ ਕੇ ਸਿਡਨੀ ਆਉਂਦੇ ਹਨ। Moorebank 'ਚ ਮਾਲ ਢੁਆਈ ਮਗਰੋਂ ਵਾਪਸ ਮੁੜਨ ਦੀ ਤਿਆਰੀ ਸੀ। ਟੱਰਕ ਦੇ curtain ਬੰਦ ਕਰਨ ਲਈ ਇੱਕ ਪਾਸੇ ਉਹ ਖੁਦ ਚੜ੍ਹ ਗਿਆ ਅਤੇ ਦੂਸਰੇ ਵੰਨੇ ਰਵਿੰਦਰ। ਅਚਾਨਕ ਰਵਿੰਦਰ ਥੱਲੇ ਡਿੱਗ ਪਿਆ ਅਤੇ ਸਿਰ 'ਚੋਂ ਲਹੂ ਵਗ ਪਿਆ ਅਤੇ ਓਥੇ ਹੀ ਉਸਦੀ ਮੌਤ ਹੋ ਗਈ। ਮੁੱਢਲੀ ਜਾਂਚ ਵਿਚ ਥੱਲੇ ਡਿੱਗਣ ਦੀ ਵਜ੍ਹਾ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।
ਗ੍ਰਾਹਕਾਂ ਨੂੰ ਗੁੰਮਰਾਹ ਕਰਨ ਲਈ Coles ਨੇ ਅਜਿਹੇ ਹੀ ਤਰੀਕੇ ਨਾਲ 245 ਪ੍ਰੋਡਕਟ ਪਹਿਲਾਂ ਰੇਟ ਵਧਾ ਕੇ ਰੱਖ ਦਿੱਤੇ ਅਤੇ ਮਗਰੋਂ 'Down Down' ਦੇ ਸਟਿੱਕਰ ਲਗਾਕੇ ਇਹਨਾਂ ਨੂੰ ਸਸਤੇ ਦੱਸ ਵੇਚਿਆ।
ਯਾਦ ਰਹੇ ਪਿਛਲੇ ਸਾਲ Porter Davis ਦੇ ਬੰਦ ਹੋ ਜਾਣ ਤੋਂ ਬਾਅਦ ਜੁਰਮਾਨੇ ਸਖ਼ਤ ਕੀਤੇ ਗਏ ਸਨ। ਕਰੀਬ 1700 ਘਰਾਂ ਦੇ ਉਸਾਰੀ ਅਧੀਨ ਪ੍ਰੋਜੈਕਟ ਠੱਪ ਹੋ ਗਏ ਕਿਉਂਕਿ ਪਰਿਵਾਰ ਨਵੇਂ ਬਿਲਡਰਾਂ ਦੀ ਭਾਲ ਵਿੱਚ ਸਨ
ਇੱਕ ਭਿਆਨਕ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਇੱਕ ਪਿਤਾ ਨੇ ਕਥਿਤ ਤੌਰ 'ਤੇ ਸੱਤ ਬੱਚਿਆਂ ਅਤੇ ਆਪਣੇ ਸਾਥੀ ਨੂੰ ਸੜ ਰਹੇ ਘਰ ਦੇ ਅੰਦਰ ਡੱਕ ਦਿੱਤਾ, ਜਿਸ ਵਿੱਚ ਦੋ ਲੜਕੇ ਅਤੇ ਇੱਕ ਬੱਚੀ ਦੀ ਮੌਤ ਹੋ ਗਈ। ਇਸ ਵਿਅਕਤੀ ਨੇ ਬਚਾਅ ਕਰਮੀਆਂ ਨੂੰ ਮਦਦ ਕਾਰਨ ਤੋਂ ਰੋਕਣ ਦੀ ਜਾਣਬੁਜ ਕੇ ਕੋਸ਼ਿਸ਼ ਕੀਤੀ
ਸਾਲ 2019 'ਚ Adelaide ਦੀ ਸੜਕ 'ਤੇ ਪੈਦਲ ਤੁਰੀ ਜਾਂਦੀ Sophia Naismith ਨੂੰ ਪਿੱਛੋਂ ਆ ਰਹੀ ਤੇਜ਼ ਰਫ਼ਤਾਰ Lembhorgini ਦੁਆਰਾ ਟੱਕਰ ਮਾਰ ਦੇਣ ਤੋਂ ਬਾਅਦ ਹੋਈ ਉਸਦੀ ਮੌਤ ਕਾਰਣ ਸੂਬਾਈ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। "U" ਲਾਈਸੈਂਸ ਲੈਣ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ।