0447171674 | 0447171674 , 0393560344 | info@haanji.com.au

ਪੰਜਾਬੀ ਗਾਇਕ Sarthi K ਨੂੰ ਅਚਾਨਕ ਪਿਆ ਦਿਲ ਦਾ ਦੌਰਾ, ਹਸਪਤਾਲ ਵਿੱਚ ਕੀਤਾ ਦਾਖਲ

ਜਾਣਕਾਰੀ ਮਿਲੀ ਹੈ ਕਿ ਵਿਦੇਸ਼ੀ ਟੂਰ ਦੌਰਾਨ ਸਾਰਥੀ ਕੇ ਨੂੰ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਮਿਸੀਸਾਗਾ ਦੇ ਟ੍ਰਿਲੀਅਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪੰਜਾਬੀ ਗਾਇਕ Sarthi K ਨੂੰ ਅਚਾਨਕ ਪਿਆ ਦਿਲ ਦਾ ਦੌਰਾ, ਹਸਪਤਾਲ ਵਿੱਚ ਕੀਤਾ ਦਾਖਲ

ਪੰਜਾਬੀ ਗਾਇਕੀ ਜਗਤ ਦੇ ਮਸ਼ਹੂਰ ਸਿੰਗਰ ਸਾਰਥੀ ਕੇ (Sarthi K) ਨੂੰ ਲੈ ਕੇ ਚੌਕਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਵਿਦੇਸ਼ੀ ਟੂਰ ਦੌਰਾਨ ਸਾਰਥੀ ਕੇ ਨੂੰ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਮਿਸੀਸਾਗਾ ਦੇ ਟ੍ਰਿਲੀਅਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਮੂਲ ਜਾਣਕਾਰੀ ਮੁਤਾਬਕ, ਹੁਣ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਦੇ ਸੰਕੇਤ ਮਿਲ ਰਹੇ ਹਨ। ਹਾਲਾਂਕਿ ਸਾਰਥੀ ਕੇ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਸੋਸ਼ਲ ਮੀਡੀਆ 'ਤੇ ਕੋਈ ਅਧਿਕਾਰਿਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਮੀਡੀਆ ਰਿਪੋਰਟਾਂ ਅਨੁਸਾਰ ਉਹ ਅਜੇ ਵੀ ਹਸਪਤਾਲ ਵਿੱਚ ਹੀ ਠੀਕ ਹੋਣ ਦੀ ਕਹਾਣੀ ਲਿਖ ਰਹੇ ਹਨ।

Facebook Instagram Youtube Android IOS