ਪੰਚਾਇਤੀ ਚੋਣਾਂ - Panchayati Chona - Punjabi Poetry - Radio Haanji 1674AM

0447171674 | 0447171674 , 0393560344 | info@haanji.com.au

ਪੰਚਾਇਤੀ ਚੋਣਾਂ - Panchayati Chona - Punjabi Poetry

ਪੰਚਾਇਤੀ ਚੋਣਾਂ - Panchayati Chona - Punjabi Poetry
ਕੌਣ ਖੜ੍ਹਾ ਸਰਪੰਚੀ ਨੂੰ ਤੇ ਕਿਹੜੇ ਪੰਚ ਕਹਾਵਣਗੇ
ਵਿੱਚ ਵਿਚਾਲੇ ਥੋੜ੍ਹੇ ਜਿਹੇ ਜੋ ਸਰਬਸੰਤੀ ਵੀ ਚਾਹਵਣਗੇ

ਲੋਕਾਂ ਪਿੱਛੇ ਲੱਗ ਕੇ ਬਹੁਤੀ ਫੂਕ ਨੀ ਛੱਕਣੀ ਚਾਹੀਦੀ
ਨਾ ਹੋਵੇ ਭਾਵੇਂ ਵੋਟ ਪਰ ਪਿੰਡ ਦੀ ਖ਼ਬਰ ਤਾਂ ਰੱਖਣੀ ਚਾਹੀਦੀ

ਜਿੱਥੇ ਹਾਸੇ ਖੇਡੇ ਕੀਤੀਆਂ ਬਚਪਨ ਵਾਲੀਆਂ ਝੇਡਾਂ ਜੀ
ਪੰਜ ਸੱਤ ਹਾਣੀ ਸ਼ੁਗਲ ਚ ਕਰਦੇ ਸਿਆਸਤ ਵਾਲੀਆਂ ਖੇਡਾਂ ਸੀ
ਜੋ ਵੀ ਹੋਜੇ ਪਿੰਡਾਂ ਵਾਲੀ ਸਾਂਝ ਨੀ ਟੁੱਟਣੀ ਚਾਹੀਦੀ
ਨਾ ਹੋਵੇ ਭਾਵੇਂ ਵੋਟ ਪਰ ਪਿੰਡ ਦੀ ਖ਼ਬਰ ਤਾਂ ਰੱਖਣੀ ਚਾਹੀਦੀ

ਕਿਧਰੇ ਸਾਕ ਸਰੀਕੀ ਕਿਧਰੇ ਜਾਤ ਪਾਤ ਦਾ ਰੌਲਾ ਜਿਹਾ
ਸਾਰਾ ਪਿੰਡ ਲੜਾ ਦੇਂਦਾ ਏ ਚੁਗ਼ਲਖੋਰਾਂ ਦਾ ਟੋਲਾ ਜਿਹਾ
ਗੱਲਾਂ ਦੇ ਵਿਚ ਆ ਕੇ ਐਵੇਂ ਪੂਛ ਨੀ ਚੱਕਣੀ ਚਾਹੀਦੀ
ਨਾ ਹੋਵੇ ਭਾਵੇਂ ਵੋਟ ਪਰ ਪਿੰਡ ਦੀ ਖ਼ਬਰ ਤਾਂ ਰੱਖਣੀ ਚਾਹੀਦੀ

ਦੱਸ ਕੀ ਲੈਣਾ ਜਸਬੀਰ ਤੂੰ ਨਾ ਤਿੰਨਾਂ ਚ ਨਾ ਤੇਰਾਂ ਚ
ਹੱਸਦੇ ਵਸਦੇ ਰਹਿਣ ਸਾਰੇ ਮੰਗਦਾ ਰਹਿ ਤੂੰ ਖ਼ੈਰਾ ਚ
ਪਰ ਲੱਖ ਵਸੀਏ ਪਰਦੇਸੀ ਪਿੰਡ ਦੀ ਯਾਦ ਨਾ ਦਿਲੋਂ ਭੁਲਾਈਦੀ
ਨਾ ਹੋਵੇ ਭਾਵੇਂ ਵੋਟ ਪਰ ਪਿੰਡ ਦੀ ਖ਼ਬਰ ਤਾਂ ਰੱਖਣੀ ਚਾਹੀਦੀ

ਜਸਬੀਰ ਜਿੰਦਵੜ੍ਹੀ

Facebook Instagram Youtube Android IOS