ਓ ਮੇਰੀ ਹੋ ਜਾਵੇ - Punjabi Poetry - Radio Haanji 1674AM

0447171674 | 0447171674 , 0393560344 | info@haanji.com.au

ਓ ਮੇਰੀ ਹੋ ਜਾਵੇ - Punjabi Poetry

ਓ ਮੇਰੀ ਹੋ ਜਾਵੇ - Punjabi Poetry
ਕਿੰਜ ਦੇ ਸੁਨੇਹੇ ਲੈ ਕੇ ਆਉਂਦੀਆਂ ਨੇ ਹਵਾਵਾਂ
ਕਿਉਂ ਅਣਜਾਣ ਹੋ ਗਈਆਂ ਇਹ ਰਾਹਵਾਂ

ਮੈਂ ਚਲਦਾ ਰਿਹਾ ਦਿਨ ਰਾਤ ਜਿਸ ਦੀ ਭਾਲ ਵਿੱਚ
ਹਰ ਪਲ ਟਿਕਾਣੇ ਬਦਲਦੀਆਂ ਰਹੀਆਂ ਓ ਥਾਵਾਂ

ਆ ਜਿੰਦਗੀ ਦੋ ਪਲ ਬੈਠ ਕੇ ਗੱਲ ਤਾਂ ਕਰੀਏ
ਫਿਰ ਜਿੰਨੀਆਂ ਕਰਨੀਆਂ ਮੌਤ ਨਾਲ ਤੂੰ ਕਰ ਲਈ ਸਲਾਹਾਂ

ਗ਼ਮ ਨਹੀਂ ਕੇ ਮੈਂ ਤੈਨੂੰ ਪਾ ਨਹੀਂ ਸਕਿਆ
ਫਿਰ ਵੀ ਹਰ ਗ਼ਜ਼ਲ ਤੇਰੇ ਨਾ ਤੇ ਬਣਾਵਾਂ

ਤੂੰ ਚੰਨ ਲੈ ਕੇ ਆਇਆ ਬੜੀ ਸੋਹਣੀ ਗੱਲ ਹੈ
ਕਾਸ਼ ਬਣ ਦੀਵਾ ਹੀ ਮੈਂ ਕਿਸੇ ਦਰ ਨੂੰ ਰੋਸ਼ਨਾਵਾਂ

ਮੈਂ ਅਣਜਾਣ ਤੇਰੇ ਲਈ ਸ਼ਇਦ ਤੇਰਾ ਇਹ ਵਹਿਮ ਸੀ
ਮੈਂ ਓਹੀ ਹਾਂ ਜੋ ਨਿੱਤ ਤੇਰੇ ਸੁਪਨੇ ਵਿੱਚ ਆਵਾਂ

ਬੜੇ ਅਦਬ ਨਾਲ ਪੁਕਾਰਿਆ ਕਿਸੇ ਨੇ ਮੇਰਾ ਨਾਮ
ਪਤਾ ਲੱਗਾ ਮਹਿਫ਼ਿਲ ਵਿੱਚ ਹੋਰ ਵੀ ਸੀ ਮੇਰਾ ਸਿਰਨਾਵਾਂ

ਹਸਰਤ ਬਸ ਇਹੀ ਹੈ ਮੌਤ ਗਲ ਲਾਉਣ ਤੋਂ ਪਹਿਲਾਂ
ਓ ਮੇਰੀ ਹੋ ਜਾਵੇ ‘ਸਨਦੀਪ ‘ ਮੈਂ ਉਸਦਾ ਹੋ ਜਾਵਾਂ ।

Facebook Instagram Youtube Android IOS