ਪੈਰਿਸ ਓਲੰਪਿਕ 2024: ਦੂਜੇ ਦਿਨ ਮਨੂ ਭਾਕਰ ਨੇ ਤਮਗਾ ਜਿੱਤਕੇ ਭਾਰਤ ਦਾ ਖਾਤਾ ਖੋਲ੍ਹਿਆ - Radio Haanji
ਮਨੂ ਨੇ 221.7 ਦੇ ਸਕੋਰ ਨਾਲ ਤੀਜਾ ਸਥਾਨ ਹਾਸਲ ਕੀਤਾ, ਜਦਕਿ ਕੋਰੀਆ ਦੀ ਓਹ ਯੇ ਜਿਨ ਅਤੇ ਕਿਮ ਯੇਜੀ ਨੇ ਕ੍ਰਮਵਾਰ ਗੋਲਡ ਅਤੇ ਸਿਲਵਰ ਮੈਡਲ ਜਿੱਤਿਆ। ਇਹ ਮੁਕਾਬਲਾ ਪੈਰਿਸ ਤੋਂ 300 ਕਿਲੋਮੀਟਰ ਦੂਰ ਸਥਿਤ ਸ਼ੂਟਿੰਗ ਰੇਂਜ ਵਿੱਚ ਹੋਇਆ। ਯੇ ਜਿਨ ਨੇ 243.2 ਦੇ ਓਲੰਪਿਕ ਰਿਕਾਰਡ ਸਕੋਰ ਨਾਲ ਸੋਨੇ ਦਾ ਤਗਮਾ ਜਿੱਤਿਆ।
ਪੈਰਿਸ ਓਲੰਪਿਕ 2024 ਵਿੱਚ, ਮਨੂ ਭਾਕਰ ਨੇ ਦੂਜੇ ਦਿਨ ਭਾਰਤ ਲਈ ਤਮਗਾ ਜਿੱਤ ਕੇ ਇਤਿਹਾਸ ਰਚਿਆ। 22 ਸਾਲਾ ਮਨੂ ਭਾਕਰ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ ਜਿਸ ਨੇ ਓਲੰਪਿਕ ਮੈਡਲ ਜਿੱਤਿਆ ਹੈ। ਸ਼ੂਟਿੰਗ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ, ਉਸ ਨੇ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ, ਜੋ ਕਿ 12 ਸਾਲ ਬਾਅਦ ਭਾਰਤ ਦਾ ਪਹਿਲਾ ਸ਼ੂਟਿੰਗ ਮੈਡਲ ਹੈ। ਉਸ ਨਾਲ ਰਮਿਤਾ ਜਿੰਦਲ ਅਤੇ ਅਰਜੁਨ ਬਬੂਟਾ ਵੀ ਫਾਈਨਲ ਵਿੱਚ ਪਹੁੰਚੇ ਹਨ।
ਮਨੂ ਨੇ 221.7 ਦੇ ਸਕੋਰ ਨਾਲ ਤੀਜਾ ਸਥਾਨ ਹਾਸਲ ਕੀਤਾ, ਜਦਕਿ ਕੋਰੀਆ ਦੀ ਓਹ ਯੇ ਜਿਨ ਅਤੇ ਕਿਮ ਯੇਜੀ ਨੇ ਕ੍ਰਮਵਾਰ ਗੋਲਡ ਅਤੇ ਸਿਲਵਰ ਮੈਡਲ ਜਿੱਤਿਆ। ਇਹ ਮੁਕਾਬਲਾ ਪੈਰਿਸ ਤੋਂ 300 ਕਿਲੋਮੀਟਰ ਦੂਰ ਸਥਿਤ ਸ਼ੂਟਿੰਗ ਰੇਂਜ ਵਿੱਚ ਹੋਇਆ। ਯੇ ਜਿਨ ਨੇ 243.2 ਦੇ ਓਲੰਪਿਕ ਰਿਕਾਰਡ ਸਕੋਰ ਨਾਲ ਸੋਨੇ ਦਾ ਤਗਮਾ ਜਿੱਤਿਆ।
ਪਹਿਲੇ ਦਿਨ ਮੈਡਲ ਦੀ ਦਾਅਵੇਦਾਰ ਮੁੱਕੇਬਾਜ਼ ਨਿਖਤ ਜ਼ਰੀਨ ਅਤੇ ਪੀ.ਵੀ. ਸਿੰਧੂ ਨੇ ਵੀ ਜਿੱਤ ਨਾਲ ਸ਼ੁਰੂਆਤ ਕੀਤੀ। ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਨੇ ਜਰਮਨੀ ਦੀ ਮੈਕਸੀ ਕਰੀਨਾ ਕਲੋਟਜ਼ਰ ਨੂੰ ਹਰਾਕੇ ਮਹਿਲਾਵਾਂ ਦੇ 50 ਕਿਲੋਗ੍ਰਾਮ ਮੁੱਕੇਬਾਜ਼ੀ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਪੀ.ਵੀ. ਸਿੰਧੂ ਨੇ ਮਾਲਦੀਵ ਦੀ ਫਾਤਿਮਤ ਅਬਦੁਲ ਰਜ਼ਾਕ ਨੂੰ ਹਰਾਕੇ ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਤੈਰਾਕੀ ਵਿੱਚ, ਸ਼੍ਰੀਹਰੀ ਨਟਰਾਜ ਅਤੇ ਧੀਨਿਧੀ ਦੇਸਿੰਘੂ ਸੈਮੀਫਾਈਨਲ ਵਿੱਚ ਪਹੁੰਚਣ ਵਿੱਚ ਅਸਫਲ ਰਹੇ। ਰੋਇੰਗ ਦੇ ਮੁਕਾਬਲੇ ਵਿੱਚ ਬਲਰਾਜ ਪੰਵਾਰ ਸਿੰਗਲਜ਼ ਸਕਲ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ। ਮਨਿਕਾ ਬੱਤਰਾ ਅਤੇ ਸ਼੍ਰੀਜਾ ਅਕੁਲਾ ਨੇ ਟੇਬਲ ਟੈਨਿਸ ਦੇ ਅਗਲੇ ਗੇੜ ਵਿੱਚ ਜਗ੍ਹਾ ਬਣਾਈ। ਬਬੂਟਾ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਸਰਵਿਸਿਜ਼ ਦੇ ਸੰਦੀਪ ਸਿੰਘ ਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕੇ।
ਮਨੂ ਨੇ ਕਿਹਾ, "ਮੈਂ ਭਗਵਤ ਗੀਤਾ ਬਹੁਤ ਪੜ੍ਹੀ ਹੈ ਅਤੇ ਉਹੀ ਕਰਨ ਦੀ ਕੋਸ਼ਿਸ਼ ਕੀਤੀ ਜੋ ਮੈਨੂੰ ਕਰਨਾ ਚਾਹੀਦਾ ਸੀ। ਬਾਕੀ ਰੱਬ ’ਤੇ ਛੱਡ ਦਿੱਤਾ।"