ਪੈਰਿਸ ਓਲੰਪਿਕ 2024: ਨੀਰਜ ਚੋਪੜਾ ਜੈਵਲਿਨ ਥ੍ਰੋਅ ਦੇ ਫਾਈਨਲ 'ਚ ਪਹੁੰਚੇ
ਨੀਰਜ ਚੋਪੜਾ ਨੇ ਪੈਰਿਸ ਓਲੰਪਿਕ 2024 ਦੇ ਜੈਵਲਿਨ ਥ੍ਰੋਅ ਦੇ ਫਾਈਨਲ ਲਈ 89.34 ਮੀਟਰ ਦੇ ਕੁਆਲੀਫਾਇੰਗ ਥ੍ਰੋਅ ਨਾਲ ਜਗ੍ਹਾ ਬਣਾਈ। ਉਹਦੇ ਮੁਕਾਬਲੇ 'ਚ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਵੀ ਫਾਈਨਲ ਲਈ ਕੁਆਲੀਫਾਈ ਕੀਤਾ।
ਪੈਰਿਸ ਓਲੰਪਿਕ 2024 ਦੇ 11ਵੇਂ ਦਿਨ ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਦੇ ਫਾਈਨਲ ਲਈ ਜਗ੍ਹਾ ਬਣਾਈ ਹੈ। ਨੀਰਜ ਨੇ ਮੰਗਲਵਾਰ ਨੂੰ ਜੈਵਲਿਨ ਥ੍ਰੋਅ ਦੇ ਕੁਆਲੀਫਾਇੰਗ ਰਾਊਂਡ 'ਚ ਹਿੱਸਾ ਲਿਆ। ਆਪਣੇ ਪਹਿਲੇ ਹੀ ਥ੍ਰੋਅ ਵਿੱਚ ਉਸ ਨੇ 89.34 ਮੀਟਰ ਦੀ ਦੂਰੀ ਤੈਅ ਕੀਤੀ, ਜੋ ਇਸ ਸੀਜ਼ਨ ਦਾ ਉਸ ਦਾ ਸਭ ਤੋਂ ਵਧੀਆ ਥ੍ਰੋਅ ਹੈ।
ਉਸ ਦੇ ਮੁਕਾਬਲੇ 'ਚ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 88.63 ਮੀਟਰ ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 86.59 ਮੀਟਰ ਥਰੋਅ ਕਰਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।