ਪੈਰਿਸ ਓਲੰਪਿਕ 2024: ਕਾਂਸੀ ਦਾ ਤਮਗਾ ਹਾਸਲ ਕਰਨ ਵਿੱਚ ਨਾਕਾਮ ਲਕਸ਼ਯ ਸੇਨ, ਮਲੇਸ਼ੀਆ ਦੇ ਲੀ ਜੀ ਜੀਆ ਤੋਂ ਮੈਚ ਹਾਰ ਗਏ - Radio Haanji
ਭਾਰਤ ਨੇ ਹੁਣ ਤੱਕ ਓਲੰਪਿਕ ਬੈਡਮਿੰਟਨ ਵਿੱਚ ਤਿੰਨ ਤਗਮੇ ਜਿੱਤੇ ਹਨ, ਜਿਹਨਾਂ ਵਿੱਚ ਸਾਰੇ ਮਹਿਲਾ ਸ਼ਟਲਰਜ਼ ਦੇ ਗਲੇ ਵਿਚ ਪਏ ਹਨ। ਸਾਇਨਾ ਨੇਹਵਾਲ ਨੇ 2012 ਦੇ ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ, ਜਦੋਂ ਕਿ ਪੀਵੀ ਸਿੰਧੂ ਨੇ 2016 ਦੇ ਰੀਓ ਓਲੰਪਿਕ ਵਿੱਚ ਕਾਂਸੀ ਅਤੇ 2020 ਦੇ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।
ਪੈਰਿਸ ਓਲੰਪਿਕ 2024 ਦੇ 10ਵੇਂ ਦਿਨ ਭਾਰਤੀ ਬੈਡਮਿੰਟਨ ਸਟਾਰ ਲਕਸ਼ਯ ਸੇਨ ਨੇ ਮਲੇਸ਼ੀਆ ਦੇ ਲੀ ਜੀ ਜੀਆ ਨਾਲ ਮੁਕਾਬਲਾ ਕੀਤਾ। ਇਹ ਮੈਚ ਕਾਂਸੀ ਦੇ ਤਮਗੇ ਲਈ ਸੀ ਜਿਸ ਵਿੱਚ ਲਕਸ਼ਯ ਸੇਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਲਕਸ਼ਯ ਸੇਨ ਪੈਰਿਸ ਓਲੰਪਿਕ ਵਿੱਚ ਇਤਿਹਾਸ ਰਚਣ ਤੋਂ ਖੁੰਝ ਗਏ ਹਨ।
ਪੁਰਸ਼ਾਂ ਦੇ ਬੈਡਮਿੰਟਨ ਦੇ ਕਾਂਸੀ ਤਮਗਾ ਮੈਚ ਵਿੱਚ, ਲਕਸ਼ਯ ਸੇਨ ਪਹਿਲੀ ਗੇਮ ਜਿੱਤਣ ਦੇ ਬਾਵਜੂਦ 13-21, 16-21 ਅਤੇ 11-21 ਨਾਲ ਮੈਡਲ ਮੈਚ ਹਾਰ ਗਏ। ਜੇਕਰ ਲਕਸ਼ਯ ਸੇਨ ਨੇ ਇਹ ਮੈਚ ਜਿੱਤ ਲਿਆ ਹੁੰਦਾ ਤਾਂ ਉਹ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਸ਼ਟਲਰ ਬਣ ਜਾਂਦੇ। ਹੁਣ ਤੱਕ ਕਿਸੇ ਵੀ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਨੇ ਓਲੰਪਿਕ ਵਿੱਚ ਤਮਗਾ ਨਹੀਂ ਜਿੱਤਿਆ। ਲਕਸ਼ਯ ਸੇਨ ਦੀ ਹਾਰ ਨਾਲ ਭਾਰਤੀ ਬੈਡਮਿੰਟਨ ਚੁਣੌਤੀ ਅੰਤ ਹੋ ਗਈ ਹੈ।
ਪਹਿਲੀ ਗੇਮ 21-13 ਨਾਲ ਜਿੱਤਣ ਤੋਂ ਬਾਅਦ, ਦੂਜੀ ਗੇਮ ਵਿੱਚ ਲਕਸ਼ਯ ਸੇਨ ਦਾ ਦਬਦਬਾ ਬਣਿਆ ਰਿਹਾ, ਪਰ ਮਲੇਸ਼ੀਆ ਦੇ ਲੀ ਜੀ ਜੀਆ ਨੇ ਦੂਜੀ ਗੇਮ 'ਚ ਪਹਿਲੀ ਵਾਰ ਲੀਡ ਲੈ ਕੇ 16-21 ਨਾਲ ਜਿੱਤ ਪ੍ਰਾਪਤ ਕੀਤੀ। ਤੀਜੀ ਗੇਮ ਵਿੱਚ, ਲੀ ਜੀ ਜੀਆ ਨੇ 10-5 ਦੀ ਲੀਡ ਨੂੰ ਕਾਇਮ ਰੱਖਦੇ ਹੋਏ 21-11 ਦੇ ਟੀਕੇ ਨਾਲ ਮੈਚ ਆਪਣੇ ਨਾਂ ਕਰ ਲਿਆ।