ਪੁਲਾੜ ਵਿੱਚ ਪਹੁੰਚਿਆ SpaceX Crew 9, ਸੁਨੀਤਾ ਵਿਲੀਅਮ ਦੀ ਵਾਪਸੀ ਦੀਆਂ ਉਮੀਦਾਂ ਵਧੀਆਂ
ਵੀਡੀਓ ਰਾਹੀਂ ਵੀ ਸਾਹਮਣੇ ਆਇਆ ਹੈ। ਸਪੇਸਐਕਸ ਨੇ ਇਹ ਮਿਸ਼ਨ ਸ਼ਨੀਵਾਰ ਨੂੰ ਲਾਂਚ ਕੀਤਾ ਸੀ ਅਤੇ ਅੱਜ ਇਹ ਸਫਲਤਾਪੂਰਵਕ ਆਈਐਸਐਸ ਤੱਕ ਪਹੁੰਚ ਗਿਆ।
ਕਈ ਮਹੀਨਿਆਂ ਦੀ ਉਡੀਕ ਤੋਂ ਬਾਅਦ, ਹੁਣ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਵਾਪਸੀ ਦੀਆਂ ਉਮੀਦਾਂ ਅੰਤ ਵਧ ਗਈਆਂ ਹਨ। ਸੁਨੀਤਾ ਨੂੰ ਵਾਪਸ ਲਿਆਉਣ ਲਈ ਪੁਲਾੜ ਯਾਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) 'ਤੇ ਪਹੁੰਚ ਚੁਕਾ ਹੈ। ਨਾਸਾ ਦੇ ਪੁਲਾੜ ਯਾਤਰੀ ਨਿਕ ਹੇਗ ਅਤੇ ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਦੇ ਅਲੈਗਜ਼ੈਂਡਰ ਗੋਰਬੁਨੋਵ, ਸਪੇਸਐਕਸ ਦੇ ਕਰੂ-9 ਮਿਸ਼ਨ ਦੇ ਡਰੈਗਨ ਕੈਪਸੂਲ ਰਾਹੀਂ ਸਫਲਤਾਪੂਰਵਕ ਆਈਐਸਐਸ 'ਤੇ ਪਹੁੰਚ ਗਏ ਹਨ। ਇਸ ਟੀਮ ਦਾ ਮਕਸਦ ਜੂਨ 2024 ਤੋਂ ਪੁਲਾੜ ਵਿੱਚ ਫਸੇ ਹੋਏ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਵਾਪਸ ਲਿਆਉਣਾ ਹੈ।
ਜਦੋਂ ਸਪੇਸਐਕਸ ਕੈਪਸੂਲ ਪੁਲਾੜ ਸਟੇਸ਼ਨ 'ਤੇ ਪਹੁੰਚਿਆ, ਤਾਂ ਸੁਨੀਤਾ ਅਤੇ ਬੁਚ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਟੀਮ ਦਾ ਸਵਾਗਤ ਕੀਤਾ। ਇਹ ਦ੍ਰਿਸ਼ ਵੀਡੀਓ ਰਾਹੀਂ ਵੀ ਸਾਹਮਣੇ ਆਇਆ ਹੈ। ਸਪੇਸਐਕਸ ਨੇ ਇਹ ਮਿਸ਼ਨ ਸ਼ਨੀਵਾਰ ਨੂੰ ਲਾਂਚ ਕੀਤਾ ਸੀ ਅਤੇ ਅੱਜ ਇਹ ਸਫਲਤਾਪੂਰਵਕ ਆਈਐਸਐਸ ਤੱਕ ਪਹੁੰਚ ਗਿਆ।
ਇਸ ਮਿਸ਼ਨ ਨੂੰ ਹੇਗ ਅਤੇ ਗੋਰਬੁਨੋਵ ਨੇ ਸ਼ਾਮ 7:04 ਵਜੇ ਪੁਲਾੜ ਸਟੇਸ਼ਨ 'ਤੇ ਦਾਖਲ ਹੋ ਕੇ ਸਫਲਤਾਪੂਰਵਕ ਪੂਰਾ ਕੀਤਾ। ਸਪੇਸਐਕਸ ਦਾ ਇਹ ਮਿਸ਼ਨ ਅਗਲੇ ਸਾਲ ਧਰਤੀ 'ਤੇ ਵਾਪਸੀ ਲਈ ਤਿਆਰ ਹੋਵੇਗਾ।
ਹੇਗ ਅਤੇ ਗੋਰਬੁਨੋਵ ਦਾ ਸਵਾਗਤ ਐਕਸਪੀਡੀਸ਼ਨ 72 ਦੇ ਅਮਲੇ, ਜਿਸ ਵਿੱਚ ਨਾਸਾ ਦੇ ਪੁਲਾੜ ਯਾਤਰੀ ਮੈਥਿਊ ਡੋਮਿਨਿਕ, ਮਾਈਕਲ ਬੈਰੇਟ, ਜੀਨੇਟ ਐਪਸ, ਡੌਨ ਪੇਟਿਟ, ਬੁਚ ਵਿਲਮੋਰ, ਅਤੇ ਸੁਨੀਤਾ ਵਿਲੀਅਮਜ਼ ਸਮੇਤ ਰੋਸਕੋਸਮੌਸ ਦੇ ਅਲੈਗਜ਼ੈਂਡਰ ਗ੍ਰੇਬੇਨਕਿਨ, ਅਲੈਕਸੀ ਓਵਚਿਨਿਨ ਅਤੇ ਇਵਾਨ ਵੈਗਨਰ ਨੇ ਕੀਤਾ।