Movie Review: ਅਬ ਤੋ ਬੱਸ ਭਗਵਾਨ ਭੋਰੋਸੇ

Movie Review: ਅਬ ਤੋ ਬੱਸ ਭਗਵਾਨ ਭੋਰੋਸੇ

ਬੜੇ ਚਿਰ ਬਾਦ ਕੋਈ ਇਵੇਂ ਦੀ ਫਿਲਮ ਵੇਖਣ ਨੂੰ ਮਿਲੀ ਜਿਸਨੇ ਬੜੇ ਸੰਜੀਦਾ ਵਿਸ਼ੇ਼ ਨੂੰ ਬੜੇ ਸਰਲ ਢੰਗ ਨਾਲ ਪੇਸ਼ ਕੀਤਾ ਹੋਵੇ। ਏਦਾ ਦੀਆਂ ਫ਼ਿਲਮਾਂ ਬਣਾਉਣ ਵਾਲਿਆਂ ਦੀ ਤੇ ਵੇਖਣ ਵਾਲਿਆਂ ਦੀ ਲੋੜ ਹੈ ਸਾਡੇ ਸਮਾਜ ਨੂੰ। 

ਬੜੇ ਸਹਿਜ ਤਰੀਕੇ ਨਾਲ ਫ਼ਿਲਮ ਦੱਸਦੀ ਹੈ ਕਿ ਜਾਣੇ ਅਣਜਾਣੇ ਸਾਡੇ ਵਿਵਹਾਰ ਦਾ ਅਸਰ ਬੱਚਿਆ ਤੇ ਕਿਵੇਂ ਪੈਂਦਾ ਅਤੇ ਉਹ ਕਿਵੇਂ ਇੱਕ ਕੱਟੜ ਸੋਚ ਦੇ ਧਾਰਨੀ ਬਣ ਜਾਂਦੇ ਹਨ। ਜੋ ਇਸ ਸਮੇਂ ਸਮਾਜ ਵਿੱਚ ਵਾਪਰ ਰਿਹਾ ਉਹ ਸਾਡੇ ਪਿੱਛੇ ਕੀਤੇ ਦਾ ਫਲ ਹੈ ਤੇ ਜੋ ਅਸੀਂ ਹੁਣ ਕਰਨਾ ਉਹ ਆਉਣ ਵਾਲੀ ਪੀੜ੍ਹੀ ਨੇ ਸਿੱਖਣਾ ਤੇ ਕਰਨਾ। ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਧਾਰਮਿਕ, ਰਾਜਨੀਤਿਕ, ਸਮਾਜਿਕ ਕੁਰੀਤੀਆਂ ਤੋਂ ਕਿਵੇਂ ਬਚਣਾ ਕਿਵੇਂ ਉਹਨਾਂ ਖਿਲਾਫ ਇੱਕ ਵਾਜਬ ਤਰੀਕ਼ੇ ਨਾਲ ਆਵਾਜ਼ ਉਠਾਉਣੀ। ਤੁਹਾਡਾ ਇਹ ਵਰਤਾਰਾ ਤੁਹਾਡਾ ਇਨਸਾਨ ਹੋਣ ਦਾ ਫ਼ਰਜ ਵੀ ਹੈ ਅਤੇ ਇਹੀ ਤੁਹਾਡੇ ਬੱਚਿਆ ਲਈ ਵਧੀਆ ਪਰਵਰਿਸ਼ ਵੀ ਹੈ।

#AbTohSabBhagwanBharose ਫ਼ਿਲਮ ਜਿਸ ਰਫ਼ਤਾਰ ਨਾਲ ਚਲਦੀ ਹੈ ਸ਼ਾਇਦ ਇਹੋ ਜਿਹੀ ਰਫ਼ਤਾਰ ਅਸੀਂ ਆਪਣੀ ਜਿੰਦਗੀ ਚ ਲੋਚਦੇ ਹਾਂ। ਇੱਕ ਵਧੀਆ ਸੁਨੇਹੇ ਦੇ ਨਾਲ ਨਾਲ ਤੁਹਾਨੂੰ ਬੋਰ ਵੀ ਨਹੀਂ ਹੋਣ ਦਿੰਦੀ। ਪਿੰਡ ਦੇ ਲੋਕਾਂ ਚੋ ਸਾਦੇਪਨ ਰਾਹੀਂ ਆਪਣੇ ਆਪ ਤੁਹਾਡੇ ਚਿਹਰੇ ਤੇ ਮੁਸਕਰਾਹਟ ਬਣੀ ਰਹਿੰਦੀ ਹੈ। ਤੁਸੀਂ ਆਪਣੇ ਆਪ ਨੂੰ ਉਸ ਸਮੇਂ ਨਾਲ ਬੜੀ ਅਸਾਨੀ ਨਾਲ ਜੋੜ ਲੈਂਦੇ ਹੋ। ਉਹ TV ਤੇ ਮਹਾਭਾਰਤ, ਰਮਾਇਣ ਅਤੇ ਚਿੱਤਰਹਾਰ ਵੇਖਣ ਦੇ ਦਿਨ ਤੁਹਾਨੂੰ ਤੁਹਾਡੇ ਬਚਪਨ ਵਿੱਚ ਲੈ ਜਾਂਦੇ ਨੇ।

ਅਦਾਕਾਰੀ ਪੱਖੋ ਹਰ ਇੱਕ ਕਲਾਕਾਰ ਦੀ ਤਰੀਫ਼ ਬਣਦੀ ਹੈ। ਖਾਸਕਰ ਬੱਚਿਆ ਦਾ ਕੰਮ ਬਕਮਾਲ ਹੈ।

ਅਖੀਰ ਵਿੱਚ ਇਸ ਪ੍ਰੋਜੈਕਟ ਨਾਲ ਜੁੜੇ ਹਰ ਇੱਕ ਵਿਅਕਤੀ ਨੂੰ ਵਧਾਈ ਦੇਣੀ ਬਣਦੀ ਹੈ ਜਿੰਨਾ ਨੇ ਏਨੇ ਸੋਹਣੇ ਵਿਸ਼ੇ ਤੇ ਬੜੀ ਦਲੇਰੀ ਨਾਲ ਕੰਮ ਕੀਤਾ। ਫ਼ਿਲਮਾਂ ਬਣਾਉਣ ਵਾਲਿਆਂ ਨੂੰ ਵੀ ਇਹ ਫ਼ਿਲਮ ਜ਼ਰੂਰ ਵੇਖ ਲੈਣੀ ਚਾਹੀਦੀ ਹੈ ਜਿਹੜੇ ਨਸ਼ਾ ਤੇ ਗੰਦ ਪ੍ਰੋਸ ਕੇ ਕਹਿੰਦੇ ਹਨ ਕਿ ਅਸੀਂ ਉਹੀ ਦਿਖਾ ਰਹੇ ਆ ਜੋ ਸਮਾਜ ਵਿੱਚ ਹੋ ਰਿਹਾ। ਸਮਾਜ ਵਿੱਚ ਹੋਰ ਵੀ ਬਹੁਤ ਕੁਝ ਹੋ ਰਿਹਾ ਬੱਸ ਲੋੜ ਹੈ ਹਿੰਮਤ, ਦਲੇਰੀ ਅਤੇ ਸਿਨੇਮੇ ਪ੍ਰਤੀ ਵਫ਼ਾਦਾਰੀ ਦੀ।

ਧੰਨਵਾਦ

Facebook Instagram Youtube Android IOS