Please tune in to our daily Australia NEWS for the latest updates at 10:30 AM
ਮੰਨਿਆਂ ਜਾ ਰਿਹਾ ਹੈ ਕਿ ਹੜਤਾਲ ਘੱਟੋ ਘੱਟ ਅਗਲੇ ਦੋ ਹਫ਼ਤਿਆਂ ਲਈ flights ਸਮਾਂ ਸਾਰਣੀ ਨੂੰ ਪ੍ਰਭਾਵ ਪਾਵੇਗੀ। ਯੂਨੀਅਨ ਦੀ ਮੰਗ ਹੈ ਕਿ ਉਹਨਾਂ ਦੀਆਂ ਤਨਖਾਹਾਂ ਵਿੱਚ ਅਗਲੇ ਤਿੰਨ ਸਾਲਾਂ ਲਈ ਪ੍ਰਤੀ ਵਰ੍ਹੇ 5 ਫੀਸਦ ਦਾ ਇਜ਼ਾਫ਼ਾ ਦਿੱਤਾ ਜਾਵੇ।
ਸਾਲ 2019 'ਚ Adelaide ਦੀ ਸੜਕ 'ਤੇ ਪੈਦਲ ਤੁਰੀ ਜਾਂਦੀ Sophia Naismith ਨੂੰ ਪਿੱਛੋਂ ਆ ਰਹੀ ਤੇਜ਼ ਰਫ਼ਤਾਰ Lembhorgini ਦੁਆਰਾ ਟੱਕਰ ਮਾਰ ਦੇਣ ਤੋਂ ਬਾਅਦ ਹੋਈ ਉਸਦੀ ਮੌਤ ਕਾਰਣ ਸੂਬਾਈ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। "U" ਲਾਈਸੈਂਸ ਲੈਣ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ।
ਮੈਲਬੌਰਨ ਦੇ ਰਹਿਣ ਵਾਲੇ ਸਮਸ਼ੇਰ ਸਿੰਘ ਨੇ ਰੇਡੀਓ ਹਾਂਜੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਅਤੇ ਰਵਿੰਦਰ ਸਿੰਘ ਓਥੋਂ ਟਰੱਕ ਲੋਡ ਲੈ ਕੇ ਸਿਡਨੀ ਆਉਂਦੇ ਹਨ। Moorebank 'ਚ ਮਾਲ ਢੁਆਈ ਮਗਰੋਂ ਵਾਪਸ ਮੁੜਨ ਦੀ ਤਿਆਰੀ ਸੀ। ਟੱਰਕ ਦੇ curtain ਬੰਦ ਕਰਨ ਲਈ ਇੱਕ ਪਾਸੇ ਉਹ ਖੁਦ ਚੜ੍ਹ ਗਿਆ ਅਤੇ ਦੂਸਰੇ ਵੰਨੇ ਰਵਿੰਦਰ। ਅਚਾਨਕ ਰਵਿੰਦਰ ਥੱਲੇ ਡਿੱਗ ਪਿਆ ਅਤੇ ਸਿਰ 'ਚੋਂ ਲਹੂ ਵਗ ਪਿਆ ਅਤੇ ਓਥੇ ਹੀ ਉਸਦੀ ਮੌਤ ਹੋ ਗਈ। ਮੁੱਢਲੀ ਜਾਂਚ ਵਿਚ ਥੱਲੇ ਡਿੱਗਣ ਦੀ ਵਜ੍ਹਾ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।
ਗ੍ਰਾਹਕਾਂ ਨੂੰ ਗੁੰਮਰਾਹ ਕਰਨ ਲਈ Coles ਨੇ ਅਜਿਹੇ ਹੀ ਤਰੀਕੇ ਨਾਲ 245 ਪ੍ਰੋਡਕਟ ਪਹਿਲਾਂ ਰੇਟ ਵਧਾ ਕੇ ਰੱਖ ਦਿੱਤੇ ਅਤੇ ਮਗਰੋਂ 'Down Down' ਦੇ ਸਟਿੱਕਰ ਲਗਾਕੇ ਇਹਨਾਂ ਨੂੰ ਸਸਤੇ ਦੱਸ ਵੇਚਿਆ।
ਇੱਕ ਭਿਆਨਕ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਇੱਕ ਪਿਤਾ ਨੇ ਕਥਿਤ ਤੌਰ 'ਤੇ ਸੱਤ ਬੱਚਿਆਂ ਅਤੇ ਆਪਣੇ ਸਾਥੀ ਨੂੰ ਸੜ ਰਹੇ ਘਰ ਦੇ ਅੰਦਰ ਡੱਕ ਦਿੱਤਾ, ਜਿਸ ਵਿੱਚ ਦੋ ਲੜਕੇ ਅਤੇ ਇੱਕ ਬੱਚੀ ਦੀ ਮੌਤ ਹੋ ਗਈ। ਇਸ ਵਿਅਕਤੀ ਨੇ ਬਚਾਅ ਕਰਮੀਆਂ ਨੂੰ ਮਦਦ ਕਾਰਨ ਤੋਂ ਰੋਕਣ ਦੀ ਜਾਣਬੁਜ ਕੇ ਕੋਸ਼ਿਸ਼ ਕੀਤੀ