Melbourne ਦੇ teenager ਨੇ University 'ਚ ਧਮਾਕਾ ਅਤੇ train track ਉਡਾਉਣ ਦੀ ਰਚ ਰੱਖੀ ਸੀ ਸਾਜਿਸ਼
ਇਸ ਲੜਕੇ ਨੂੰ ਗਿਰਫਤਾਰ ਕਰਨ ਵੇਲੇ ਪੁਲਿਸ ਨੇ ਇਸ ਕੋਲੋਂ ਬੰਦੂਕ ਬਣਾਉਣ ਵਾਲਾ ਮੈਟੀਰੀਅਲ, ਬੰਬ ਬਣਾਉਣ ਲਈ ਕੈਮਿਕਲ, tactical gears ਆਦਿ ਹੋਰ ਵੀ ਬਹੁਤ ਕੁਝ ਬਰਾਮਦ ਕੀਤਾ।
ਉਂਝ ਤਾਂ ਵਿਕਟੋਰੀਆ 'ਚ teenager crime ਕੋਈ ਨਵੀਂ ਗੱਲ ਨਹੀਂ ਹੈ। ਪਰ ਤਾਜ਼ਾ ਮਾਮਲਾ ਹੋਸ਼ ਉੱਡਾ ਦੇਵੇਗਾ। ਕਾਨੂੰਨੀ ਕਾਰਨਾਂ ਕਰਕੇ ਇਸਦਾ ਨਾਮ ਨਸ਼ਰ ਨਹੀਂ ਕੀਤਾ ਜਾ ਸਕਦਾ। FBI ਨੇ ਜਦੋਂ Victoria Police ਨੂੰ ਇਸ ਲੜਕੇ ਬਾਰੇ ਅਲਰਟ ਭੇਜਿਆ ਅਤੇ ਪੁਲਿਸ ਨੇ ਜਦੋਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ 19 ਸਾਲ ਦੇ ਇਸ ਲੜਕੇ ਨੇ ਆਪਣੇ ਸਾਬਕਾ ਸਕੂਲ ਵਿੱਚ ਗੋਲੀਬਾਰੀ ਕਰਨ, ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਅਤੇ ਟ੍ਰੇਨ ਟਰੈਕ ਨੂੰ ਉਖਾੜ ਕੇ ਰੱਖ ਦੇਣ ਦੀ ਯੋਜਨਾ ਬਣਾ ਲਈ ਸੀ।
ਇਸ ਲੜਕੇ ਨੂੰ ਗਿਰਫਤਾਰ ਕਰਨ ਵੇਲੇ ਪੁਲਿਸ ਨੇ ਇਸ ਕੋਲੋਂ ਬੰਦੂਕ ਬਣਾਉਣ ਵਾਲਾ ਮੈਟੀਰੀਅਲ, ਬੰਬ ਬਣਾਉਣ ਲਈ ਕੈਮਿਕਲ, tactical gears ਆਦਿ ਹੋਰ ਵੀ ਬਹੁਤ ਕੁਝ ਬਰਾਮਦ ਕੀਤਾ।
ਪੁਲਿਸ ਨੇ ਇਸ ਦੀ google history 'ਚ "ਮ੍ਰਿਤਕ ਦੇਹ ਨੂੰ ਕਿਵੇਂ ਦਫ਼ਨਾਈਏ" ਵੀ ਚੈਕ ਕੀਤਾ। ਪੁਲਿਸ ਨਹੀਂ ਚਾਹੁੰਦੀ ਕਿ ਇਸ ਲੜਕੇ ਨੂੰ ਜ਼ਮਾਨਤ ਦਿੱਤੀ ਜਾਵੇ, ਪਰ ਸੋਮਵਾਰ ਦੇ ਦਿਨ Moorabbin Magistrate ਅਦਾਲਤ ਵਿੱਚ ਇਸ ਨੂੰ ਪੇਸ਼ ਕੀਤਾ ਗਿਆ।
ਜਿੱਥੇ ਅਦਾਲਤ ਨੇ ਇਸ ਨੂੰ ਹਾਲੇ ਜੇਲ੍ਹ 'ਚ ਹੀ ਰੱਖਣ ਦਾ ਹੁਕਮ ਦਿੱਤਾ ਹੈ। ਅਗਲੀ ਸੁਣਵਾਈ 7 ਨਵੰਬਰ ਨੂੰ ਹੋਵੇਗੀ।