0447171674 | 0447171674 , 0393560344 | info@haanji.com.au

ਕੋਲਕਾਤਾ ਹਾਈਕੋਰਟ ਨੇ ਰੇਪ-ਕਤਲ ਮਾਮਲੇ 'ਚ ਸੂਬਾ ਸਰਕਾਰ ਨੂੰ ਲਗਾਈ ਫਟਕਾਰ

ਹਾਈਕੋਰਟ ਨੇ ਕਿਹਾ ਕਿ ਜਾਂਚ ਵਿੱਚ ਕੁਝ ਗੰਭੀਰ ਗਲਤੀਆਂ ਹਨ। ਜਦੋਂ ਡਾ: ਸੰਦੀਪ ਘੋਸ਼ ਨੇ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਤਾਂ ਇਸ ਤੋਂ ਬਾਅਦ, ਪੁੱਛਗਿੱਛ ਕਰਨ ਦੀ ਬਜਾਏ, ਉਨ੍ਹਾਂ ਨੂੰ ਕਿਸੇ ਹੋਰ ਮੈਡੀਕਲ ਕਾਲਜ ਵਿੱਚ ਨਿਯੁਕਤ ਕੀਤਾ ਗਿਆ।

ਕੋਲਕਾਤਾ ਹਾਈਕੋਰਟ ਨੇ ਰੇਪ-ਕਤਲ ਮਾਮਲੇ 'ਚ ਸੂਬਾ ਸਰਕਾਰ ਨੂੰ ਲਗਾਈ ਫਟਕਾਰ

ਕਲਕੱਤਾ ਹਾਈਕੋਰਟ ਨੇ ਮੰਗਲਵਾਰ ਨੂੰ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਦੀ ਜਾਂਚ ਲਈ ਸੂਬਾ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ। ਚੀਫ਼ ਜਸਟਿਸ ਟੀਐਸ ਸਿਵਗਨਮ ਦੀ ਅਗਵਾਈ ਵਾਲੇ ਬੈਂਚ ਨੇ ਪੁਲਿਸ ਤੋਂ ਪੁੱਛਿਆ ਕਿ ਆਰਜੀ ਕਾਰ ਮੈਡੀਕਲ ਕਾਲਜ ਦੇ ਤਤਕਾਲੀ ਪ੍ਰਿੰਸੀਪਲ ਡਾ: ਸੰਦੀਪ ਘੋਸ਼ ਤੋਂ ਅਜੇ ਤੱਕ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ।

ਹਾਈਕੋਰਟ ਨੇ ਕਿਹਾ ਕਿ ਜਾਂਚ ਵਿੱਚ ਕੁਝ ਗੰਭੀਰ ਗਲਤੀਆਂ ਹਨ। ਜਦੋਂ ਡਾ: ਸੰਦੀਪ ਘੋਸ਼ ਨੇ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਤਾਂ ਇਸ ਤੋਂ ਬਾਅਦ, ਪੁੱਛਗਿੱਛ ਕਰਨ ਦੀ ਬਜਾਏ, ਉਨ੍ਹਾਂ ਨੂੰ ਕਿਸੇ ਹੋਰ ਮੈਡੀਕਲ ਕਾਲਜ ਵਿੱਚ ਨਿਯੁਕਤ ਕੀਤਾ ਗਿਆ। ਅਦਾਲਤ ਨੇ ਬੰਗਾਲ ਸਰਕਾਰ ਨੂੰ ਕਿਹਾ ਕਿ ਉਹ ਸੰਦੀਪ ਘੋਸ਼ ਨੂੰ ਲੰਬੀ ਛੁੱਟੀ 'ਤੇ ਭੇਜੇ। ਜੇਕਰ ਤੁਸੀਂ ਕਾਰਵਾਈ ਨਹੀਂ ਕਰਦੇ, ਤਾਂ ਸਾਨੂੰ ਆਰਡਰ ਜਾਰੀ ਕਰਨਾ ਪਵੇਗਾ।

ਡਾ: ਸੰਦੀਪ ਘੋਸ਼ ਨੇ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ ਸੀ, ਕਿਉਂਕਿ ਸਿਖਿਆਰਥੀ ਡਾਕਟਰ ਦੀ ਮੌਤ ਉਨ੍ਹਾਂ 'ਤੇ ਬਹੁਤ ਅਸਰ ਕਰ ਰਹੀ ਸੀ। ਹਾਲਾਂਕਿ, ਸਿਰਫ਼ 24 ਘੰਟਿਆਂ ਬਾਅਦ ਰਾਜ ਸਰਕਾਰ ਨੇ ਉਨ੍ਹਾਂ ਨੂੰ ਕਲਕੱਤਾ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਪ੍ਰਿੰਸੀਪਲ ਬਣਾ ਦਿੱਤਾ।

ਕਲਕੱਤਾ ਹਾਈਕੋਰਟ ਇਸ ਮਾਮਲੇ ਵਿੱਚ ਕਈ ਪਟੀਸ਼ਨਾਂ 'ਤੇ ਸੁਣਵਾਈ ਕਰ ਰਹੀ ਹੈ, ਜਿਨ੍ਹਾਂ ਵਿੱਚ ਇੱਕ ਪਟੀਸ਼ਨ ਮਾਪਿਆਂ ਨੇ ਫਾਇਲ ਕੀਤੀ ਹੈ, ਜਿੱਥੇ ਉਨ੍ਹਾਂ ਨੇ ਆਪਣੀ ਧੀ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ ਹੈ।

ਪਿਛਲੇ ਸ਼ੁੱਕਰਵਾਰ ਸਵੇਰੇ, 31 ਸਾਲਾ ਸਿਖਿਆਰਥੀ ਡਾਕਟਰ ਦੀ ਲਾਸ਼ ਆਰਜੀ ਕਾਰ ਹਸਪਤਾਲ ਦੇ ਸੈਮੀਨਾਰ ਹਾਲ ਵਿੱਚ ਮਿਲੀ। ਉਹ ਰਾਤ ਦੀ ਡਿਊਟੀ 'ਤੇ ਸੀ। ਪੁਲਿਸ ਦੇ ਅਨੁਸਾਰ, ਉਸ ਦੀ ਮੌਤ ਸ਼ੁੱਕਰਵਾਰ ਤੜਕੇ 3 ਵਜੇ ਤੋਂ 5 ਵਜੇ ਦੇ ਵਿਚਕਾਰ ਹੋਈ ਹੋਵੇਗੀ।

ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਕਿ ਡਾਕਟਰ ਦਾ ਕਤਲ ਬਲਾਤਕਾਰ ਅਤੇ ਕੁੱਟਮਾਰ ਤੋਂ ਬਾਅਦ ਕੀਤਾ ਗਿਆ। ਡਾਕਟਰ ਦੀ ਮੌਤ ਤੋਂ ਬਾਅਦ ਉਸ ਦੇ ਕੋਲੋਂ ਇੱਕ ਹੈੱਡਫੋਨ ਮਿਲਿਆ। ਸਿੱਟੀਵੀ ਵਿੱਚ ਸਵੇਰੇ 4 ਵਜੇ ਸੰਜੇ ਨੂੰ ਸੈਮੀਨਾਰ ਹਾਲ 'ਚ ਦਾਖਲ ਹੁੰਦੇ ਹੋਏ ਦੇਖਿਆ ਗਿਆ। ਸਵੇਰੇ 6 ਵਜੇ ਦੇ ਕਰੀਬ, ਉਹ ਬਾਹਰ ਨਿਕਲਿਆ ਪਰ ਉਸਦੇ ਗਲੇ ਵਿੱਚ ਹੈੱਡਫੋਨ ਨਹੀਂ ਸੀ। ਇਸ ਦੇ ਆਧਾਰ 'ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।

ਪੁਲਿਸ ਦੇ ਅਨੁਸਾਰ, ਸੰਜੇ ਇੱਕ ਸਿਖਲਾਈ ਪ੍ਰਾਪਤ ਮੁੱਕੇਬਾਜ਼ ਹੈ। ਉਸ ਨੇ ਡਾਕਟਰ ਨੂੰ ਇੰਨਾ ਕੁੱਟਿਆ ਕਿ ਉਸ ਦੀਆਂ ਅੱਖਾਂ 'ਚੋਂ ਖੂਨ ਵਹਿਣ ਲੱਗ ਪਿਆ। ਮੁਲਜ਼ਮਾਂ ਨੇ ਉਸ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਜਦੋਂ ਪੁੱਛਗਿੱਛ ਹੋਈ, ਉਸ ਨੇ ਬਿਨਾਂ ਕਿਸੇ ਪਛਤਾਵੇ ਦੇ ਆਪਣਾ ਜੁਰਮ ਕਬੂਲ ਕਰ ਲਿਆ

Facebook Instagram Youtube Android IOS