ਇਰਾਨ ਵੱਲੋਂ ਯੂਰੇਨੀਅਮ ਦੇ ਭੰਡਾਰ ’ਚ ਰਿਕਾਰਡ ਵਾਧਾ, ਪ੍ਰਮਾਣੂ ਹਥਿਆਰ ਬਣਾਉਣ ਦਾ ਖ਼ਤਰਾ ਵਧਿਆ
ਰਿਪੋਰਟ ਅਨੁਸਾਰ 26 ਅਕਤੂਬਰ ਤੱਕ ਇਰਾਨ ਕੋਲ 60 ਫੀਸਦ ਤੱਕ ਸ਼ੁੱਧ 182.3 ਕਿਲੋਗ੍ਰਾਮ ਯੂਰੇਨੀਅਮ ਹੈ, ਜੋ ਕਿ ਅਗਸਤ ਦੀ ਰਿਪੋਰਟ ਨਾਲੋਂ 17.6 ਕਿਲੋਗ੍ਰਾਮ ਵੱਧ ਹੈ। ਇਹ ਪੱਧਰ ਹਥਿਆਰ ਲਈ ਲੋੜੀਂਦੀ 90 ਫੀਸਦ ਸ਼ੁੱਧਤਾ ਦੇ ਬਹੁਤ ਕਰੀਬ ਹੈ।
ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀ ਸੰਸਥਾ ਦੀ ਇਕ ਖੁਫੀਆ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਇਰਾਨ ਨੇ ਆਪਣੇ ਯੂਰੇਨੀਅਮ ਦੇ ਭੰਡਾਰ ਨੂੰ ਖ਼ਤਰਨਾਕ ਪੱਧਰ ਤੱਕ ਵਧਾ ਲਿਆ ਹੈ। ਇਹ ਰਿਪੋਰਟ ਐਸੋਸੀਏਟਿਡ ਪ੍ਰੈੱਸ ਨੂੰ ਮਿਲੀ ਹੈ ਜਿਸ ਦੇ ਅਨੁਸਾਰ ਇਰਾਨ ਨੇ ਕੌਮਾਂਤਰੀ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਪ੍ਰਮਾਣੂ ਹਥਿਆਰ ਦੇ ਪੱਧਰ ਤੱਕ ਪਹੁੰਚਣ ਵਾਲੇ ਯੂਰੇਨੀਅਮ ਨੂੰ ਸਟੋਰ ਕੀਤਾ ਹੈ।
ਰਿਪੋਰਟ ਅਨੁਸਾਰ 26 ਅਕਤੂਬਰ ਤੱਕ ਇਰਾਨ ਕੋਲ 60 ਫੀਸਦ ਤੱਕ ਸ਼ੁੱਧ 182.3 ਕਿਲੋਗ੍ਰਾਮ ਯੂਰੇਨੀਅਮ ਹੈ, ਜੋ ਕਿ ਅਗਸਤ ਦੀ ਰਿਪੋਰਟ ਨਾਲੋਂ 17.6 ਕਿਲੋਗ੍ਰਾਮ ਵੱਧ ਹੈ। ਇਹ ਪੱਧਰ ਹਥਿਆਰ ਲਈ ਲੋੜੀਂਦੀ 90 ਫੀਸਦ ਸ਼ੁੱਧਤਾ ਦੇ ਬਹੁਤ ਕਰੀਬ ਹੈ। ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (IAEA) ਨੇ ਕਿਹਾ ਕਿ 60 ਫੀਸਦ ਸ਼ੁੱਧ ਯੂਰੇਨੀਅਮ ਤੋਂ 90 ਫੀਸਦ ਤੱਕ ਪਹੁੰਚ ਇੱਕ ਪ੍ਰਮਾਣੂ ਹਥਿਆਰ ਦੀ ਤਿਆਰੀ ਲਈ ਸਿਰਫ ਕੁਝ ਹੀ ਕਦਮ ਦੂਰ ਹੈ।
ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਇਰਾਨ ਕੋਲ 26 ਅਕਤੂਬਰ ਤੱਕ ਯੂਰੇਨੀਅਮ ਦਾ ਕੁੱਲ ਭੰਡਾਰ 6,604.4 ਕਿਲੋਗ੍ਰਾਮ ਸੀ, ਜੋ ਅਗਸਤ ਦੀ ਤਿਮਾਹੀ ਰਿਪੋਰਟ ਨਾਲੋਂ 852.6 ਕਿਲੋਗ੍ਰਾਮ ਵੱਧ ਹੈ। ਆਈਆਈਏ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸਥਿਤੀ ਵਿਸ਼ਵ ਅਮਨ ਲਈ ਖ਼ਤਰਾ ਪੈਦਾ ਕਰ ਸਕਦੀ ਹੈ।