0447171674 | 0447171674 , 0393560344 | info@haanji.com.au

ਪੰਜਾਬੀ ਮੂਲ ਦੀ ਕੌਂਸਲਰ ਉਮੀਦਵਾਰ ਦੇ ਬੋਰਡਾਂ 'ਤੇ ਨਸਲੀ ਟਿੱਪਣੀ - Radio Haanji

ਅਦਾਰੇ ABC ਦੀ ਖ਼ਬਰ ਮੁਤਾਬਕ 47 ਸਾਲਾਂ ਜਮੇਲ ਕੌਰ ਦੇ ਪੋਸਟਰਾਂ 'ਤੇ ਨਸਲੀ ਟਿੱਪਣੀ ਲਿਖੀ ਗਈ ਹੈ। "Go home and fix your own country" ਅਤੇ "Australia is for Australians" ਵਰਗੀ ਸ਼ਬਦਾਵਲੀ ਵਰਤੀ ਗਈ ਹੈ।

ਪੰਜਾਬੀ ਮੂਲ ਦੀ ਕੌਂਸਲਰ ਉਮੀਦਵਾਰ ਦੇ ਬੋਰਡਾਂ 'ਤੇ ਨਸਲੀ ਟਿੱਪਣੀ - Radio Haanji
ਵਿਕਟੋਰੀਆ ਵਿੱਚ ਸਥਾਨਕ ਕੌਂਸਲ (LGA) ਦੀਆਂ ਚੋਣਾਂ ਅਕਤੂਬਰ ਮਹੀਨੇ ਹੋ ਰਹੀਆਂ ਹਨ। ਅਜਿਹੇ ਵਿੱਚ ਚੋਣ ਪ੍ਰਚਾਰ ਸਿਖਰਾਂ 'ਤੇ ਹੈ। ਭਾਰਤੀ ਮੂਲ ਦੀ ਆਸਟ੍ਰੇਲੀਆਈ ਨਾਗਰਿਕ ਜਮੇਲ ਕੌਰ ਸਿੰਘ ਮੈਲਬੋਰਨ ਦੇ south-east 'ਚ ਪੈਂਦੀ City of Casey ਤੋਂ ਕੌਂਸਲਰ ਉਮੀਦਵਾਰ ਹੈ।
ਅਦਾਰੇ ABC ਦੀ ਖ਼ਬਰ ਮੁਤਾਬਕ 47 ਸਾਲਾਂ ਜਮੇਲ ਕੌਰ ਦੇ ਪੋਸਟਰਾਂ 'ਤੇ ਨਸਲੀ ਟਿੱਪਣੀ ਲਿਖੀ ਗਈ ਹੈ। "Go home and fix your own country" ਅਤੇ "Australia is for Australians" ਵਰਗੀ ਸ਼ਬਦਾਵਲੀ ਵਰਤੀ ਗਈ ਹੈ।
ਦੱਸ ਦਈਏ ਕਿ Casey Council ਵਿੱਚ ਰਹਿਣ ਵਾਲੀ ਕੁੱਲ ਆਬਾਦੀ 'ਚੋਂ ਲਗਭਗ ਅੱਧੇ ਯਾਨੀ 45 ਫੀਸਦ ਵਿਦੇਸ਼ਾਂ ਵਿੱਚ ਪੈਦਾ ਹੋਏ ਹਨ। ਇਸ ਬਾਬਤ vandalism ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਦਿੱਤੀ ਗਈ ਹੈ।

Facebook Instagram Youtube Android IOS