ਸੀਰੀਆ ਵਿੱਚ ਤਾਨਾਸ਼ਾਹੀ ਦਾ ਅੰਤ: ਬਸ਼ਰ ਅਸਦ ਸੱਤਾ ਤੋਂ ਬਾਹਰ
ਸਰਕਾਰੀ ਟੈਲੀਵਿਜ਼ਨ ਉੱਤੇ ਜਾਰੀ ਵੀਡੀਓ ਵਿਚ ਦੱਸਿਆ ਗਿਆ ਕਿ ਬਾਗ਼ੀ ਸਮੂਹਾਂ ਨੇ ਸਾਰੇ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਨਵੀਂ ਰਾਜਨੀਤਿਕ ਸੰਸਥਾਵਾਂ ਦੀ ਰਾਖੀ ਕਰਨ ਦਾ ਸੱਦਾ ਦਿੱਤਾ। ਇਸ ਖਾਨਾਜੰਗੀ ਵਿਚ ਲੱਖਾਂ ਲੋਕਾਂ ਦੀ ਜਾਨ ਗਈ, ਅਤੇ ਕਰੀਬ ਅੱਧੀ ਅਬਾਦੀ ਘਰ ਤੋਂ ਬੇਘਰ ਹੋ ਗਈ।
ਸੀਰੀਆ ਵਿੱਚ ਬਾਗ਼ੀਆਂ ਨੇ ਅਸਦ ਸਰਕਾਰ ਦਾ ਤਖ਼ਤਾ ਪਲਟ ਕੇ ਰਾਜਧਾਨੀ ਦਮਸ਼ਕ ਤੇ ਕਬਜ਼ਾ ਕਰ ਲਿਆ ਹੈ। ਲੋਕਾਂ ਨੇ ਸੜਕਾਂ 'ਤੇ ਆ ਕੇ ਅਸਦ ਪਰਿਵਾਰ ਦੇ ਦਹਾਕਿਆਂ ਦੇ ਸ਼ਾਸਨ ਦੇ ਖ਼ਤਮੇ ਦਾ ਜਸ਼ਨ ਮਨਾਇਆ। ਜਾਣਕਾਰੀ ਅਨੁਸਾਰ ਬਸ਼ਰ ਅਸਦ ਮੁਲਕ ਛੱਡ ਕੇ ਚਲਾ ਗਿਆ ਹੈ। ਰੂਸ ਵੱਲੋਂ ਕਿਹਾ ਗਿਆ ਕਿ ਅਸਦ ਨੇ ਬਾਗ਼ੀਆਂ ਨਾਲ ਗੱਲਬਾਤ ਤੋਂ ਬਾਅਦ ਸ਼ਾਂਤੀਪੂਰਵਕ ਤਰੀਕੇ ਨਾਲ ਸੱਤਾ ਛੋੜੀ। ਇਸ ਤਖ਼ਤਾ ਪਲਟ ਦੀ ਅਗਵਾਈ ਅਬੂ ਮੁਹੰਮਦ ਅਲ-ਗੋਲਾਨੀ ਨੇ ਕੀਤੀ। ਗੋਲਾਨੀ ਨੇ ਇਸਨੂੰ "ਇਸਲਾਮਿਕ ਮੁਲਕ ਲਈ ਜਿੱਤ" ਵਜੋਂ ਵਿਆਖਿਆ ਕੀਤਾ।
ਸਰਕਾਰੀ ਟੈਲੀਵਿਜ਼ਨ ਉੱਤੇ ਜਾਰੀ ਵੀਡੀਓ ਵਿਚ ਦੱਸਿਆ ਗਿਆ ਕਿ ਬਾਗ਼ੀ ਸਮੂਹਾਂ ਨੇ ਸਾਰੇ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਨਵੀਂ ਰਾਜਨੀਤਿਕ ਸੰਸਥਾਵਾਂ ਦੀ ਰਾਖੀ ਕਰਨ ਦਾ ਸੱਦਾ ਦਿੱਤਾ। ਇਸ ਖਾਨਾਜੰਗੀ ਵਿਚ ਲੱਖਾਂ ਲੋਕਾਂ ਦੀ ਜਾਨ ਗਈ, ਅਤੇ ਕਰੀਬ ਅੱਧੀ ਅਬਾਦੀ ਘਰ ਤੋਂ ਬੇਘਰ ਹੋ ਗਈ।
ਲੋਕਾਂ ਨੇ ਮਸਜਿਦਾਂ ਵਿਚ ਦੁਆਵਾਂ ਕੀਤੀਆਂ ਤੇ ਜਸ਼ਨ ਮਨਾਇਆ। ਦਮਸ਼ਕ ਦੇ ਉਮਾਇਦ ਚੌਕ ਵਿਚ ਬਾਗ਼ੀ ਲੜਾਕਿਆਂ ਨੇ ਗੋਲੀਆਂ ਚਲਾਈਆਂ ਅਤੇ ਆਪਣਾ ਝੰਡਾ ਲਹਿਰਾਇਆ। ਲੋਕ ਰਾਸ਼ਟਰਪਤੀ ਪੈਲੇਸ ਵਿੱਚ ਦਾਖ਼ਲ ਹੋਏ ਅਤੇ ਅਸਦ ਦੀਆਂ ਤਸਵੀਰਾਂ ਪਾੜ ਸੁੱਟੀਆਂ। ਸਲਾਮਤੀ ਦਸਤੇ ਵੀ ਆਪਣੀਆਂ ਪੋਸਟਾਂ ਛੱਡਕੇ ਭੱਜ ਗਏ।