13 Sep, 2024 Indian News Analysis with Pritam Singh Rupal
Radio Haanij Afternoon section is dedicated to Indian NEWS and Anayalis with Pritam Singh Rupal
13/09/2024
ਹਰਿਆਣਾ ਵਿੱਚ ਭਾਜਪਾ ਅਤੇ ਕਾਂਗਰਸ ਵੱਲੋਂ ਟਿਕਟ ਵੰਡਣ ਦੇ ਫੈਸਲੇ ਤੋਂ ਬਾਅਦ ਬਗ਼ਾਵਤ ਦੇ ਮੌਲ ਖੜ੍ਹੇ ਹੋ ਚੁੱਕੇ ਹਨ। ਅੱਜ, ਜੋ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਆਖਰੀ ਦਿਨ ਸੀ, ਦੋਵਾਂ ਪਾਰਟੀਆਂ ਦੇ ਕਈ ਆਗੂਆਂ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਪੇਪਰ ਭਰੇ ਹਨ। ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਸਾਵਿੱਤਰੀ ਜਿੰਦਲ ਨੇ ਭਾਜਪਾ ਵੱਲੋਂ ਹਿਸਾਰ ਤੋਂ ਟਿਕਟ ਕੱਟੇ ਜਾਣ ’ਤੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸੇ ਤਰ੍ਹਾਂ, ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਾਬਕਾ ਮੀਡੀਆ ਸਲਾਹਕਾਰ ਰਾਜੀਵ ਜੈਨ ਨੇ ਸੋਨੀਪਤ ਤੋਂ ਅਤੇ ਸਾਬਕਾ ਵਿਧਾਇਕ ਦਿਨੇਸ਼ ਕੌਸ਼ਿਕ ਨੇ ਪੁੰਡਰੀ ਤੋਂ ਆਜ਼ਾਦ ਉਮੀਦਵਾਰ ਵਜੋਂ ਦਾਖ਼ਲ ਕਰਵਾਏ ਹਨ। ਕਾਂਗਰਸ ਵੱਲੋਂ ਅੰਬਾਲਾ ਕੈਂਟ ਤੋਂ ਚਿਤਰਾ ਸਰਵਾਰਾ ਨੇ ਆਪਣੇ ਪਿਤਾ ਦਾ ਟਿਕਟ ਕੱਟੇ ਜਾਣ ’ਤੇ ਉਨ੍ਹਾਂ ਦੇ ਖ਼ਿਲਾਫ਼ ਆਜ਼ਾਦ ਤੌਰ ’ਤੇ ਪੇਪਰ ਭਰੇ ਹਨ।