ਕੀ ਦੇਸ਼ ਦਾ ਸਭ ਤੋਂ ਮਹਿੰਗਾ ਵਕੀਲ ਬਚਾ ਸਕੇਗਾ 'Dan ਦੀ ਜਾਨ' ? Radio Haanji Daily NEWS with Gautam Kapil

Please tune in to our daily Australia NEWS for the latest updates at 10:30 AM

ਕੀ ਦੇਸ਼ ਦਾ ਸਭ ਤੋਂ ਮਹਿੰਗਾ ਵਕੀਲ ਬਚਾ ਸਕੇਗਾ 'Dan ਦੀ ਜਾਨ' ? Radio Haanji Daily NEWS with Gautam Kapil
ਵਿਕਟੋਰੀਆ ਸੂਬੇ ਦੀ ਸੁਪਰੀਮ ਕੋਰਟ ਦੁਆਰਾ ਮੰਗੇ subpoena (ਅਦਾਲਤੀ ਸਬੂਤ) ਮਾਮਲੇ ਨੂੰ ਲੜਨ ਲਈ Daniel Andrews ਨੇ ਹੁਣ ਆਸਟ੍ਰੇਲੀਆ ਦਾ ਸਭ ਤੋਂ ਮਹਿੰਗਾ ਵਕੀਲ ਕੀਤਾ ਹੈ। ਇੱਕ ਦਿਨ ਦੀ $25,000 ਡਾਲਰ ਫੀਸ ਲੈਣ ਵਾਲੇ ਵਕੀਲ Philip Crutchfield KC ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ। ਹਾਲਾਂਕਿ ਇਸ ਪੂਰੇ ਮਾਮਲੇ ਲਈ ਅਲੱਗ ਤੋਂ ­Arnold Bloch Leibler ਨਾਮ ਦੀ ਲਾਅ ਫਰਮ ਡੈਨੀਅਲ ਦਾ ਕੇਸ ਵੈਸੇ ਵੀ ਦੇਖ ਰਹੀ ਹੈ।
ਪਰ ਪਿਛਲੇ ਮਹੀਨੇ ਵਿਕਟੋਰੀਆ ਦੀ ਸੁਪਰੀਮ ਕੋਰਟ ਨੇ Daniel ਪਾਸੋਂ ਸਬੂਤ ਮੰਗੇ ਸਨ ਕਿ ਆਪਣੇ ਫੋਨ ਰਿਕਾਰਡ ਦਾ ਵੇਰਵਾ ਜਮ੍ਹਾ ਕਰਾਇਆ ਜਾਵੇ। ਤੁਹਾਡੀ ਜਾਣਕਾਰੀ ਲਈ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਮਾਮਲਾ 7 ਜਨਵਰੀ 2013 ਦਾ ਹੈ। ਮੈਲਬੌਰਨ ਦੇ Blairgowrie ਸਬ-ਅਰਬ 'ਚ Ridley St 'ਤੇ 40 ਕਿਮੀ/ਘੰਟਾ ਦੀ ਰਫਤਾਰ ਨਾਲੋਂ ਤੇਜ਼ ਚੱਲੀ ਆਉਂਦੀ ਫੋਰਡ ਟੈਰੀਟੋਰੀ ਨੇ ਸਾਈਕਲ 'ਤੇ ਜਾ ਰਹੇ 15 ਸਾਲਾਂ Ryan Meuleman ਨੂੰ ਟੱਕਰ ਮਾਰ ਦਿੱਤੀ। ਲਗਭਗ ਦੋ ਹਫਤਿਆਂ ਲਈ ਪੱਸਲੀਆਂ ਅਤੇ ਲੱਤਾਂ ਦੀਆਂ ਹੱਡੀਆਂ ਦੀ ਦੀ ਸੱਟਾਂ ਨਾਲ ਪੀੜਤ Ryan ਹਸਪਤਾਲ ਭਰਤੀ ਰਿਹਾ। ਗੱਡੀ ਉਸ ਵਕਤ ਸਾਬਕਾ ਪ੍ਰੀਮੀਅਰ Daniel Andrews ਦੀ ਪਤਨੀ Catherine Andrews ਚਲਾ ਰਹੀ ਸੀ। Ryan ਦੇ ਵਕੀਲਾਂ ਦੀ ਤਰਫੋਂ ਇਲਜ਼ਾਮ ਇਹ ਸਨ, ਕਿ ਹਾਦਸਾ ਦੁਪਿਹਰੇ 1 ਵੱਜ ਕੇ 6 ਮਿੰਟ 'ਤੇ ਵਾਪਰਿਆ, ਜਦਕਿ Daniel ਦੀ ਤਰਫੋਂ ਐਂਬੂਲੈਂਸ ਨੂੰ ਕਾਲ 1 ਵੱਜ ਕੇ 10 ਮਿੰਟ 'ਤੇ ਗਈ। ਉਹਨਾਂ 4 ਮਿੰਟਾਂ ਦਰਮਿਆਨ Daniel ਨੇ ਸਭ ਤੋਂ ਜਰੂਰੀ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਿਉਂ ਨਹੀਂ ਕੀਤੀ ਅਤੇ ਉਸ ਦਰਮਿਆਨ ਕਿਸ ਕਿਸ ਨੂੰ ਹੋਰ ਸੰਪਰਕ ਕੀਤਾ ਗਿਆ? ਪਤਾ ਚੱਲ ਰਿਹਾ ਹੈ ਕਿ ਸਾਬਕਾ ਪ੍ਰੀਮੀਅਰ ਦੀ ਫੋਨ ਡਿਟੇਲ ਸਾਹਮਣੇ ਆਉਣ ਨਾਲ ਬਹੁਤ ਵੱਡੇ ਖੁਲਾਸੇ ਅਤੇ ਸਿਆਪੇ ਹੋ ਸਕਦੇ ਹਨ।
ਹਾਲਾਂਕਿ ਪੂਰਾ ਦਾ ਪੂਰਾ ਕੇਸ ਅਦਾਲਤੀ ਕਾਰਵਾਈ 'ਚੋਂ ਗੁਜ਼ਰ ਰਿਹਾ ਹੈ। ਪਰ ਫੋਨ ਸਬੂਤਾਂ ਨਾਲ ਜੁੜੇ subpoena ਦੀ ਸੁਣਵਾਈ ਅੱਜ (ਸੋਮਵਾਰ 8 ਜੁਲਾਈ) ਹੋਣੀ ਹੈ। 'ਸਾਬਕਾ ਪ੍ਰੀਮੀਅਰ ਦੀ ਜਾਨ' ਉਹਨਾਂ ਦੇ ਫੋਨ ਨਾਲ ਜੁੜੀ ਹੋਈ ਹੈ।ਜਾਹਿਰ ਹੈ ਕਿ Daniel ਦੇ ਵਕੀਲ ਉਹਨਾਂ ਨੂੰ ਇਸ ਤੋਂ ਬਚਾਉਣ ਦੀ ਕੋਸ਼ਿਸ ਕਰਨਗੇ।
Facebook Instagram Youtube Android IOS