0447171674 | 0447171674 , 0393560344 | info@haanji.com.au

ਭਾਜਪਾ ‘ਅੰਦਰੂਨੀ ਕਲੇਸ਼’ ਦੇ ਦਲਦਲ ’ਚ ਧਸਦੀ ਜਾ ਰਹੀ ਹੈ - Radio Haanji

ਲਖਨਊ ਵਿੱਚ ਐਤਵਾਰ ਨੂੰ ਭਾਜਪਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਵੀ ਮੌਰਿਆ ਨੇ ਇਹ ਬਿਆਨ ਦਿੱਤਾ ਸੀ। ਮੀਟਿੰਗ ਵਿੱਚ ਮੌਰਿਆ ਨੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਲੋਕ ਨੁਮਾਇੰਦਿਆਂ ਨੂੰ ਵਰਕਰਾਂ ਦਾ ਸਨਮਾਨ ਕਰਨ ਦੀ ਵੀ ਅਪੀਲ ਕੀਤੀ।

ਭਾਜਪਾ ‘ਅੰਦਰੂਨੀ ਕਲੇਸ਼’ ਦੇ ਦਲਦਲ ’ਚ ਧਸਦੀ ਜਾ ਰਹੀ ਹੈ - Radio Haanji

ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਅੱਜ ਕਿਹਾ ਕਿ ਪਾਰਟੀ ਸਰਕਾਰ ਤੋਂ ਵੱਡੀ ਹੈ। ਭਾਜਪਾ ਆਗੂ ਵੱਲੋਂ ਐਕਸ ’ਤੇ ਕੀਤੀ ਗਈ ਇਸ ਟਿੱਪਣੀ ਨੇ ਭਾਜਪਾ ਦੀ ਰਾਜ ਇਕਾਈ ’ਚ ‘ਪਾੜ’ ਦੀਆਂ ਕਿਆਸ ਅਰਾਈਆਂ ਵਧਾ ਦਿੱਤੀਆਂ ਹਨ। ਉਪ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਐਕਸ ’ਤੇ ਸਾਂਝੀ ਕੀਤੀ ਗਈ ਪੋਸਟ ਵਿੱਚ ਕਿਹਾ ਗਿਆ ਹੈ, ‘‘ਪਾਰਟੀ ਸਰਕਾਰ ਤੋਂ ਵੱਡੀ ਹੈ। ਵਰਕਰਾਂ ਦਾ ਦਰਦ ਮੇਰਾ ਦਰਦ ਹੈ। ਸੰਸਥਾ ਤੋਂ ਵੱਡਾ ਕੋਈ ਨਹੀਂ। ਵਰਕਰ ਹੀ ਪਾਰਟੀ ਦਾ ਮਾਣ ਹਨ।’’

ਲਖਨਊ ਵਿੱਚ ਐਤਵਾਰ ਨੂੰ ਭਾਜਪਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਵੀ ਮੌਰਿਆ ਨੇ ਇਹ ਬਿਆਨ ਦਿੱਤਾ ਸੀ। ਮੀਟਿੰਗ ਵਿੱਚ ਮੌਰਿਆ ਨੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਲੋਕ ਨੁਮਾਇੰਦਿਆਂ ਨੂੰ ਵਰਕਰਾਂ ਦਾ ਸਨਮਾਨ ਕਰਨ ਦੀ ਵੀ ਅਪੀਲ ਕੀਤੀ। ਮੌਰਿਆ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਿਚਾਲੇ ਕਥਿਤ ਮਤਭੇਦਾਂ ਦੀਆਂ ਅਫਵਾਹਾਂ ਵਿਚਾਲੇ ਉਪ ਮੁੱਖ ਮੰਤਰੀ ਨੇ ਬੀਤੇ ਦਿਨ ਨਵੀਂ ਦਿੱਲੀ ਵਿੱਚ ਭਾਜਪਾ ਪ੍ਰਧਾਨ ਜੇਪੀ ਨੱਢਾ ਨਾਲ ਵੀ ਮੁਲਾਕਾਤ ਕੀਤੀ ਸੀ। ਮੀਟਿੰਗ ਬਾਰੇ ਨਾ ਤਾਂ ਭਾਜਪਾ ਨੇ ਕੋਈ ਜਾਣਕਾਰੀ ਸਾਂਝੀ ਕੀਤੀ ਅਤੇ ਨਾ ਹੀ ਮੌਰਿਆ ਨੇ ਇਸ ਬਾਰੇ ਕੋਈ ਬਿਆਨ ਦਿੱਤਾ ਹੈ।

ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ’ਚ ਚੱਲ ਰਹੇ ‘ਅੰਦਰੂਨੀ ਕਲੇਸ਼’ ਕਾਰਨ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ, ‘‘ਸੱਤਾ ਲਈ ਇਸ ਲੜਾਈ ’ਚ ਉੱਤਰ ਪ੍ਰਦੇਸ਼ ਦੇ ਲੋਕ ਦੁਖੀ ਹਨ। ਪਹਿਲਾਂ ਭਾਜਪਾ ਦੂਜੀਆਂ ਪਾਰਟੀਆਂ ਨੂੰ ਘੇਰਦੀ ਸੀ ਪਰ ਹੁਣ ਉਸ ਨਾਲ ਵੀ ਇਹੋ ਹੋ ਰਿਹਾ ਹੈ। ਭਾਜਪਾ ‘ਅੰਦਰੂਨੀ ਕਲੇਸ਼’ ਦੇ ਦਲਦਲ ’ਚ ਧਸਦੀ ਜਾ ਰਹੀ ਹੈ।’

Facebook Instagram Youtube Android IOS