ਬੰਗਲਾਦੇਸ਼ ਸੰਕਟ: ਅੰਤਰਿਮ ਸਰਕਾਰ ਵਲੋਂ ਵੀਰਵਾਰ ਰਾਤ ਨੂੰ ਸਹੁੰ ਚੁੱਕੀ ਜਾਵੇਗੀ - ਸੈਨਾ ਮੁਖੀ ਵਕਰ-ਉਜ਼-ਜ਼ਮਾਨ
ਬੰਗਲਾਦੇਸ਼ ਦੇ ਸੈਨਾ ਮੁਖੀ ਵਕਰ-ਉਜ਼-ਜ਼ਮਾਨ ਨੇ ਐਲਾਨ ਕੀਤਾ ਕਿ ਪ੍ਰੋਫੈਸਰ ਮੁਹੰਮਦ ਯੂਨਸ ਦੀ ਅਗਵਾਈ ਹੇਠ ਅੰਤਰਿਮ ਸਰਕਾਰ ਵੀਰਵਾਰ ਰਾਤ ਨੂੰ ਸਹੁੰ ਚੁੱਕੇਗੀ। 84 ਸਾਲਾ ਯੂਨਸ ਨੂੰ ਰਾਸ਼ਟਰਪਤੀ ਨੇ ਅੰਤਰਿਮ ਸਰਕਾਰ ਦਾ ਮੁਖੀ ਨਿਯੁਕਤ ਕੀਤਾ ਹੈ।
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫ਼ੇ ਤੇ ਦੇਸ਼ ਛੱਡ ਕੇ ਭੱਜਣ ਤੋਂ ਇਕ ਦਿਨ ਮਗਰੋਂ ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਸੰਸਦ ਭੰਗ ਕਰ ਦਿੱਤੀ ਹੈ। ਇਸ ਦੌਰਾਨ ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨਸ (84) ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦਾ ਮੁਖੀ ਥਾਪ ਦਿੱਤਾ ਗਿਆ ਹੈ। ਇਹ ਜਾਣਕਾਰੀ ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਵੱਲੋਂ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੀਆਂ ਤਾਕਤਾਂ ਹਾਸਲ ਹੋਣਗੀਆਂ।
ਬੰਗਲਾਦੇਸ਼ ਦੇ ਸੈਨਾ ਮੁਖੀ ਜਨਰਲ ਵਕਰ-ਉਜ਼-ਜ਼ਮਾਨ ਨੇ ਘੋਸ਼ਣਾ ਕੀਤੀ ਹੈ ਕਿ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਮੁਹੰਮਦ ਯੂਨਸ ਦੀ ਅਗਵਾਈ ਹੇਠ ਅੰਤਰਿਮ ਸਰਕਾਰ ਵੀਰਵਾਰ ਰਾਤ 8 ਵਜੇ ਸਹੁੰ ਚੁੱਕੇਗੀ। ਜਨਰਲ ਵਕਰ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਅੰਤਰਿਮ ਸਰਕਾਰ ਵਿੱਚ 15 ਮੈਂਬਰਾਂ ਦੀ ਸਲਾਹਕਾਰ ਕੌਂਸਲ ਹੋਵੇਗੀ।
84 ਸਾਲਾ ਪ੍ਰੋਫੈਸਰ ਯੂਨਸ ਨੂੰ ਮੰਗਲਵਾਰ ਨੂੰ ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਅੰਤਰਿਮ ਸਰਕਾਰ ਦਾ ਮੁਖੀ ਨਿਯੁਕਤ ਕੀਤਾ ਸੀ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਹਾਲ ਹੀ 'ਚ ਨੌਕਰੀਆਂ ਵਿੱਚ ਵਿਵਾਦਗ੍ਰਸਤ ਕੋਟਾ ਪ੍ਰਣਾਲੀ ਦੇ ਕਾਰਨ ਹੋਏ ਵਿਰੋਧਾਂ ਕਾਰਨ ਅਸਤੀਫਾ ਦੇ ਦਿੱਤਾ ਅਤੇ ਦੇਸ਼ ਛੱਡ ਦਿੱਤਾ।